3 ਮੈਚਾਂ ਦੀ ਸੀਰੀਜ਼ ਲਈ ਪਾਕਿ ਗਈ ਇੰਗਲੈਂਡ ਟੀਮ ਦੇ ਕਈ ਖਿਡਾਰੀ ਬਿਮਾਰ

11/30/2022 1:49:14 PM

ਰਾਵਲਪਿੰਡੀ (ਭਾਸ਼ਾ) : ਪਾਕਿਸਤਾਨ ਦੇ ਖਿਲਾਫ ਪਹਿਲੇ ਕ੍ਰਿਕਟ ਟੈਸਟ ਤੋਂ ਇਕ ਦਿਨ ਪਹਿਲਾਂ ਕਪਤਾਨ ਬੇਨ ਸਟੋਕਸ ਸਮੇਤ ਇੰਗਲੈਂਡ ਦੇ ਕਈ ਖਿਡਾਰੀ ਬਿਮਾਰ ਮਹਿਸੂਸ ਕਰ ਰਹੇ ਹਨ। ਇੰਗਲੈਂਡ ਦੀ ਟੀਮ 17 ਸਾਲਾਂ 'ਚ ਪਾਕਿਸਤਾਨ 'ਚ ਪਹਿਲਾ ਟੈਸਟ ਮੈਚ ਖੇਡੇਗੀ। ਟੀਮ ਦੇ ਸਿਰਫ਼ ਪੰਜ ਖਿਡਾਰੀ ਹੈਰੀ ਬਰੂਕ, ਜ਼ੈਕ ਕ੍ਰਾਲੀ, ਕੀਟਨ ਜੇਨਿੰਗਸ, ਓਲੀ ਪੋਪ ਅਤੇ ਜੋ ਰੂਟ ਹੀ ਬੁੱਧਵਾਰ ਨੂੰ ਸਿਖਲਾਈ ਲਈ ਪਿੰਡੀ ਕ੍ਰਿਕਟ ਸਟੇਡੀਅਮ ਪਹੁੰਚੇ। ਟੀਮ ਦੇ ਬਾਕੀ ਮੈਂਬਰ ਹੋਟਲ ਵਿੱਚ ਹੀ ਰਹੇ।

ਟੀਮ ਦੇ ਬੁਲਾਰੇ ਡੈਨੀ ਰੂਬੇਨ ਨੇ ਖਿਡਾਰੀਆਂ ਦੀ ਬੀਮਾਰੀ ਦਾ ਵੇਰਵਾ ਨਹੀਂ ਦਿੱਤਾ ਅਤੇ ਇਹ ਵੀ ਨਹੀਂ ਦੱਸਿਆ ਕਿ ਇੰਗਲੈਂਡ ਦੇ ਕਿੰਨੇ ਖਿਡਾਰੀ ਬੀਮਾਰ ਹਨ। ਪਰ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਜੋ ਖਿਡਾਰੀ ਬਿਮਾਰ ਹਨ, ਉਨ੍ਹਾਂ ਨੂੰ "ਆਰਾਮ ਕਰਨ ਲਈ ਇੱਕ ਹੋਟਲ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ"। ਸਟੋਕਸ ਦੀ ਗੈਰ-ਮੌਜੂਦਗੀ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਸੀਰੀਜ਼ ਲਈ ਟਰਾਫੀ ਉਦਘਾਟਨ ਦਾ ਪ੍ਰੋਗਰਾਮ ਵੀ ਇਕ ਦਿਨ ਲਈ ਮੁਲਤਵੀ ਕਰਨਾ ਪਿਆ, ਜੋ ਹੁਣ ਸ਼ੁਰੂਆਤੀ ਟੈਸਟ ਦੇ ਟਾਸ ਤੋਂ ਪਹਿਲਾਂ ਵੀਰਵਾਰ ਨੂੰ ਹੋਵੇਗਾ। ਇੰਗਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਹਰਫਨਮੌਲਾ ਲਿਆਮ ਲਿਵਿੰਗਸਟੋਨ ਡੈਬਿਊ ਕਰਨਗੇ, ਜਦੋਂ ਕਿ ਬੇਨ ਡਕੇਟ ਜ਼ੈਕ ਕ੍ਰਾਲੀ ਦੇ ਨਾਲ ਓਪਨਿੰਗ ਕਰਨਗੇ। ਇੰਗਲੈਂਡ ਨੇ 2005 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ।


cherry

Content Editor

Related News