ਮਨੂ ਭਾਕਰ ਤੇ ਫੋਰੋਗੀ ਨੇ ਪ੍ਰੈਸੀਡੈਂਟਸ ਕੱਪ ਏਅਰ ਪਿਸਟਲ ਮਿਕਸ ਟੀਮ ਮੁਕਾਬਲੇ ''ਚ ਜਿੱਤਿਆ ਸੋਨ ਤਮਗ਼ਾ

Saturday, Nov 06, 2021 - 01:05 PM (IST)

ਵ੍ਰੋਕਲੋ- ਭਾਰਤ ਦੀ ਅਨੁਭਵੀ ਨਿਸ਼ਾਨੇਬਾਜ਼ ਮਨੂ ਭਾਕਰ ਤੇ ਈਰਾਨ ਦੇ ਮੌਜੂਦਾ ਓਲੰਪਿਕ ਚੈਂਪੀਅਨ ਜਾਵੇਦ ਫੋਰੋਗੀ ਨੇ ਆਈ. ਐੱਸ. ਐੱਸ. ਐੱਫ. ਪ੍ਰੈਸੀਡੈਂਟ ਕੱਪ 'ਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਰਗ ਦਾ ਸੋਨ ਤਮਗ਼ਾ ਜਿੱਤ ਲਿਆ ਹੈ।

ਭਾਕਰ ਤੇ ਫੋਰੋਗੀ ਨੇ ਫ਼ਰਾਂਸ ਦੇ ਸਟਿਲਡੇ ਲੋਮੇਲੇ ਤੇ ਰੂਸ ਦੇ ਅਰਤੇਮ ਚੇਰਸੋਨੋਵ ਨੂੰ 16.8 ਨੂੰ ਹਰਾਇਆ। ਕੁਆਲੀਫਿਕੇਸ਼ਨ ਦੌਰ ਦੇ ਬਾਅਦ ਉਹ 600 ਤੋਂ 582 ਸਕੋਰ ਕਰਕੇ ਤੀਜੇ ਸਥਾਨ 'ਤੇ ਸਨ। ਪਹਿਲੇ ਸੈਮੀਫ਼ਾਈਨਲ 'ਚ ਚਾਰ ਟੀਮਾਂ 'ਚੋਂ ਸਿਖਰ 'ਤੇ ਰਹਿ ਕੇ ਉਨ੍ਹਾਂ ਨੇ ਫ਼ਾਈਨਲ 'ਚ ਜਗ੍ਹਾ ਬਣਾਈ। ਦੂਜਾ ਸੈਮੀਫ਼ਾਈਨਲ ਲੋਮੇਲੇ ਤੇ ਅਰਟੇਮ ਨੇ ਜਿੱਤਿਆ।

ਹੋਰਨਾਂ ਭਾਰਤੀਆਂ 'ਚ ਅਭਿਸ਼ੇਕ ਵਰਮਾ ਤੇ ਯੂਕ੍ਰੇਨ ਦੀ ਓਲੇਨਾ ਕੋਸਟੇਵਿਚ ਦੀ ਜੋੜੀ ਛੇਵੇਂ ਸਥਾਨ 'ਤੇ ਰਹੀ ਜਦਕਿ ਸੌਰਭ ਚੌਧਰੀ ਤੇ ਸਵਿਟਜ਼ਰਲੈਂਡ ਦੀ ਹੇਈਡੀ ਗਰਬਰ ਡੀ ਦੀ ਜੋੜੀ ਸਤਵੇਂ ਸਥਾਨ 'ਤੇ ਰਹੀ। ਆਈ. ਐੱਸ. ਐੱਸ. ਐੱਫ. ਨੇ ਡਰਾਅ ਦੇ ਆਧਾਰ 'ਤੇ ਕੌਮਾਂਤਰੀ ਜੋੜੀਆ ਬਣਾਈਆਂ ਸਨ। 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ 'ਚ ਚੀਨ ਦੇ ਲਿਹਾਓ ਹੇਂਗ ਤੇ ਰੋਮਾਨੀਆ ਦੀ ਲੌਰਾ ਆਰਜੇਟਾ ਲਿਲੀ ਨੇ ਸੋਨ ਤਮਗ਼ਾ ਜਿੱਤਿਆ।


Tarsem Singh

Content Editor

Related News