ਮਨੂ ਭਾਕਰ ਓਲੰਪਿਕ ਖ਼ਤਮ ਹੋਣ ਤਕ ਸੋਸ਼ਲ ਮੀਡੀਆ ਤੋਂ ਰਹੇਗੀ ਦੂਰ

Tuesday, Jun 29, 2021 - 07:55 PM (IST)

ਸਪੋਰਟਸ ਡੈਸਕ— ਓਲੰਪਿਕ ’ਚ ਦੇਸ਼ ਦੀ ਨੁਮਾਇੰਦਗੀ ਦੀ ਤਿਆਰੀ ਕਰ ਰਹੀ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਖੇਡਾਂ ਦੇ ਖ਼ਤਮ ਹੋਣ ਤਕ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ ਦਾ ਫ਼ੈਸਲਾ ਕੀਤਾ ਹੈ। 19 ਸਾਲਾ ਇਹ ਨਿਸ਼ਾਨੇਬਾਜ਼ ਓਲੰਪਿਕ ਜਾਣ ਵਾਲੀ ਭਾਰਤੀ ਟੀਮ ਦੇ ਹੋਰ ਮੈਂਬਰਾਂ ਦੇ ਨਾਲ ਅਜੇ ਕ੍ਰੋਏਸ਼ੀਆ ’ਚ ਅਭਿਆਸ ਕਰ ਰਹੀ ਹੈ ਤੇ ਇੱਥੋਂ ਹੀ ਉਹ ਓਲੰਪਿਕ ’ਚ ਹਿੱਸਾ ਲੈਣ ਲਈ ਟੋਕੀਓ ਰਵਾਨਾ ਹੋਵੇਗੀ।

ਭਾਕਰ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਮੈਂ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਦੇ ਆਖ਼ਰੀ ਪੜਾਅ ’ਚ ਪ੍ਰਵੇਸ਼ ਕਰ ਰਹੀ ਹਾਂ। ਅਜਿਹੇ ’ਚ ਹੁਣ ਓਲੰਪਿਕ ਖ਼ਤਮ ਹੋਣ ਤਕ ਸੋਸ਼ਲ ਮੀਡੀਆ ਤੋਂ ਦੂਰ ਰਹਾਂਗੀ। ਦੇਸ਼ ਦਾ ਮਾਣ ਵਧਾਉਣ ਲਈ ਮੈਨੂੰ ਤੁਹਾਡੇ ਪਿਆਰ, ਆਸ਼ੀਰਵਾਦ ਤੇ ਸਮਰਥਨ ਦੀ ਜ਼ਰੂਰਤ ਹੋਵੇਗੀ। ਤੁਹਾਡੇ ਸਾਰਿਆਂ ਨਾਲ ਛੇਤੀ ਹੀ ਮੁਲਾਕਾਤ ਹੋਵੇਗੀ। ਮੌਜੂਦਾ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ’ਚ ਭਾਕਰ ਨੇ ਸੌਰਵ ਚੌਧਰੀ ਦੇ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ। ਉਹ ਹਾਲਾਂਕਿ ਮਹਿਲਾਵਾਂ ਦੀ 25 ਮੀਟਰ ਪਿਸਟਲ ਮੁਕਾਬਲੇ ’ਚ ਸੋਮਵਾਰ ਨੂੰ ਸਤਵੇਂ ਸਥਾਨ ’ਤੇ ਰਹੀ ਸੀ ਜਿਸ ’ਚ ਰਾਹੀ ਸਰਨੋਬਤ ਨੇ ਸੋਨ ਤਮਗ਼ਾ ਜਿੱਤਿਆ ਸੀ।


Tarsem Singh

Content Editor

Related News