ਆਈ. ਸੀ. ਸੀ. ਵਿਚ ਤੀਜੇ ਕਾਰਜਕਾਲ ਲਈ ਖੜ੍ਹਾ ਨਹੀਂ ਹੋਵੇਗਾ ਮਨੋਹਰ
Tuesday, Dec 10, 2019 - 10:53 PM (IST)

ਨਵੀਂ ਦਿੱਲੀ- ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦਾ ਮੁਖੀ ਸ਼ਸ਼ਾਂਕ ਮਨੋਹਰ ਅਗਲੇ ਸਾਲ ਮਈ ਵਿਚ ਆਪਣਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਤੀਜੇ ਕਾਰਜਕਾਲ ਲਈ ਦੌੜ ਵਿਚ ਸ਼ਾਮਲ ਨਹੀਂ ਹੋਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਮੁਖੀ ਮਨੋਹਰ ਫਿਲਹਾਲ ਵਿਸ਼ਵ ਪੱਧਰੀ ਕ੍ਰਿਕਟ ਸੰਸਥਾ ਆਈ. ਸੀ. ਸੀ. ਵਿਚ ਪ੍ਰਮੁੱਖ ਅਹੁਦੇ 'ਤੇ ਨਿਯੁਕਤ ਹੈ, ਜਿਹੜਾ ਉਸਦਾ ਦੂਜਾ ਕਾਰਜਕਾਲ ਹੈ। ਮਨੋਹਰ ਨੂੰ ਮਈ 2016 'ਚ ਸਰਬਸਮਤੀ ਨਾਲ ਪਹਿਲੀ ਵਾਰ ਆਈ. ਸੀ. ਸੀ. ਦਾ ਪ੍ਰਮੁੱਖ ਚੁਣਿਆ ਗਿਆ ਸੀ, ਉਸਦਾ ਕਾਰਜਕਾਲ 2 ਸਾਲ ਦਾ ਸੀ। ਇਸ ਤੋਂ ਬਾਅਦ ਮਾਰਚ 'ਚ ਉਸ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਉਸ ਨੇ ਪਿਛਲੇ ਸਾਲ ਦੂਜੇ ਕਾਰਜਕਾਲ 'ਚ ਫਿਰ ਤੋਂ ਗਲੋਬਲ ਸੰਸਥਾ ਦਾ ਪ੍ਰਮੁੱਖ ਚੁਣਿਆ ਗਿਆ। ਮਨੋਹਰ ਦਾ ਦੋ ਸਾਲਾ ਦਾ ਦੂਜਾ ਕਾਰਜਕਾਲ ਅਗਲੇ ਸਾਲ ਮਈ 'ਚ ਖਤਮ ਹੋ ਜਾਵੇਗਾ।