ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਮੰਜੂ ਰਾਣੀ, ਸਾਕਸ਼ੀ ਚੌਧਰੀ ਪੁੱਜੀਆਂ ਕੁਆਰਟਰ ਫਾਈਨਲ 'ਚ

Monday, Dec 25, 2023 - 08:47 PM (IST)

ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਮੰਜੂ ਰਾਣੀ, ਸਾਕਸ਼ੀ ਚੌਧਰੀ ਪੁੱਜੀਆਂ ਕੁਆਰਟਰ ਫਾਈਨਲ 'ਚ

ਗ੍ਰੇਟਰ ਨੋਇਡਾ, (ਵਾਰਤਾ)- ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗਮਾ ਜੇਤੂ ਮੰਜੂ ਰਾਣੀ ਅਤੇ ਦੋ ਵਾਰ ਦੀ ਯੁਵਾ ਵਿਸ਼ਵ ਚੈਂਪੀਅਨ ਸਾਕਸ਼ੀ ਚੌਧਰੀ ਨੇ ਸੋਮਵਾਰ ਨੂੰ ਆਪਣੇ-ਆਪਣੇ ਮੈਚ ਜਿੱਤ ਲਏ ਤੇ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 2023 ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ। 

ਇਹ ਵੀ ਪੜ੍ਹੋ: IND vs SA: ਬਾਕਸਿੰਗ ਡੇ ਟੈਸਟ ਮੈਚ ਦੇ ਪਹਿਲੇ ਦਿਨ ਮੀਂਹ ਪਾ ਸਕਦੈ ਵਿਘਨ, ਇੰਝ ਰਹੇਗਾ ਪੰਜ ਦਿਨਾਂ ਦਾ ਮੌਸਮ

ਅੱਜ ਗ੍ਰੇਟਰ ਨੋਇਡਾ ਦੇ ਜੀਬੀਯੂ ਇਨਡੋਰ ਸਟੇਡੀਅਮ ਵਿੱਚ ਮੁਕਾਬਲਾ ਕਰਦਿਆਂ, ਮੰਜੂ ਰਾਣੀ ਨੇ ਗੁੱਡੀ ਵਿਰੁੱਧ ਆਪਣੇ ਤਜ਼ਰਬੇ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ 48 ਕਿਲੋਗ੍ਰਾਮ ਵਰਗ ਵਿੱਚ 5-0 ਨਾਲ ਜਿੱਤ ਦਰਜ ਕੀਤੀ। ਕੁਆਰਟਰ ਫਾਈਨਲ ਵਿੱਚ ਮੰਜੂ ਰਾਣੀ ਦਾ ਸਾਹਮਣਾ ਸੰਜਨਾ ਨਾਲ ਹੋਵੇਗਾ। ਜਦੋਂ ਕਿ 57 ਕਿਲੋ ਵਰਗ ਵਿੱਚ ਸਾਕਸ਼ੀ ਚੌਧਰੀ ਨੇ 16ਵੇਂ ਰਾਊਂਡ ਵਿੱਚ ਰਾਫਾ ਮੋਹੀਦ ਨੂੰ ਹਰਾਇਆ। ਕੁਆਰਟਰ ਫਾਈਨਲ ਵਿੱਚ ਸਾਕਸ਼ੀ ਚੌਧਰੀ ਦਾ ਸਾਹਮਣਾ ਚੰਡੀਗੜ੍ਹ ਦੀ ਆਰਤੀ ਮਹਿਰਾ ਨਾਲ ਹੋਵੇਗਾ। 

ਇਹ ਵੀ ਪੜ੍ਹੋ: ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ਲਈ ਰੋਹਿਤ ਸ਼ਰਮਾ ਨੂੰ ਸੁਨੀਲ ਗਾਵਸਕਰ ਨੇ ਦਿੱਤੀ ਅਹਿਮ ਸਲਾਹ

ਇਸ ਦੇ ਨਾਲ ਹੀ 63 ਕਿਲੋ ਵਰਗ ਵਿੱਚ ਸ਼ਸ਼ੀ ਚੋਪੜਾ ਨੇ ਕੁਆਰਟਰ ਫਾਈਨਲ ਵਿੱਚ ਆਰਤੀ ਦਰਿਆਲ ਨੂੰ ਹਰਾਇਆ। ਸ਼ਸ਼ੀ ਨੇ ਸਰਬਸੰਮਤੀ ਨਾਲ ਜਿੱਤ ਦਰਜ ਕੀਤੀ ਅਤੇ ਸੈਮੀਫਾਈਨਲ 'ਚ ਸੋਨੂੰ ਦਾ ਸਾਹਮਣਾ ਕਰੇਗੀ। ਇਸ ਦੌਰਾਨ ਏਸ਼ੀਆਈ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗ਼ਮਾ ਜੇਤੂ ਅੰਕੁਸ਼ਿਤਾ ਬੋਰੋ ਨੇ 66 ਕਿਲੋਗ੍ਰਾਮ ਵਰਗ ਵਿੱਚ ਵਨਲਾਲਹਾਰਿਆਤਪੁਈ ਖ਼ਿਲਾਫ਼ 5-0 ਨਾਲ ਸਰਬਸੰਮਤੀ ਨਾਲ ਜਿੱਤ ਦਰਜ ਕੀਤੀ। ਕੁਆਰਟਰ ਫਾਈਨਲ ਵਿੱਚ ਅੰਕੁਸ਼ਿਤਾ ਬੋਰੋ ਦਾ ਸਾਹਮਣਾ ਅੰਜਲੀ ਤੁਸ਼ੀਰ ਨਾਲ ਹੋਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News