ਮੰਜੂ ਅਤੇ ਰਾਮ ਬਾਬੂ ਨੇ 35 ਕਿਲੋਮੀਟਰ ਪੈਦਲ ਦੌੜ ਦੇ ਮਿਸ਼ਰਤ ਟੀਮ ਮੁਕਾਬਲੇ ਵਿੱਚ ਜਿੱਤਿਆ ਕਾਂਸੀ ਤਗਮਾ
Wednesday, Oct 04, 2023 - 01:45 PM (IST)
ਹਾਂਗਜ਼ੂ, (ਭਾਸ਼ਾ)- ਭਾਰਤ ਦੇ ਪੈਦਲ ਦੌੜ ਦੇ ਖਿਡਾਰੀ ਮੰਜੂ ਰਾਣੀ ਅਤੇ ਰਾਮ ਬਾਬੂ ਨੇ ਬੁੱਧਵਾਰ ਨੂੰ ਇੱਥੇ ਏਸ਼ੀਆਈ ਖੇਡਾਂ ਦੇ 35 ਕਿਲੋਮੀਟਰ ਮਿਸ਼ਰਤ ਟੀਮ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ। ਮਹਿਲਾ ਅਤੇ ਪੁਰਸ਼ਾਂ ਦੇ ਮੁਕਾਬਲਿਆਂ ਵਿੱਚ ਰਾਸ਼ਟਰੀ ਰਿਕਾਰਡਧਾਰੀ ਮੰਜੂ ਅਤੇ ਰਾਮ ਬਾਬੂ ਕੁੱਲ ਪੰਜ ਘੰਟੇ 51 ਮਿੰਟ 14 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੇ। ਚੀਨ (ਪੰਜ ਘੰਟੇ, 16 ਮਿੰਟ 41 ਸਕਿੰਟ) ਨੇ ਸੋਨ ਤਗਮਾ ਜਦਕਿ ਜਾਪਾਨ (ਪੰਜ ਘੰਟੇ, 22 ਮਿੰਟ 11 ਸਕਿੰਟ) ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।
ਇਹ ਵੀ ਪੜ੍ਹੋ : World Cup 2023: ਇਸ ਵਾਰ ਨਹੀਂ ਹੋਵੇਗਾ ਉਦਘਾਟਨੀ ਸਮਾਰੋਹ! ਜਾਣੋ ਕੀ ਹੈ ਨਵਾਂ ਅਪਡੇਟ
ਪੈਰਿਸ ਓਲੰਪਿਕ 2024 ਵਿੱਚ ਆਪਣੀ ਸ਼ੁਰੂਆਤ ਕਰਨ ਵਾਲੇ 35 ਕਿਲੋਮੀਟਰ ਦੀ ਵਾਕ ਮਿਕਸਡ ਟੀਮ ਈਵੈਂਟ ਨੂੰ ਪਹਿਲੀ ਵਾਰ ਏਸ਼ੀਅਨ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਵਿੱਚ ਵੀ ਇਹ ਮੁਕਾਬਲਾ ਕੁਝ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਰਾਮ ਬਾਬੂ ਪੁਰਸ਼ਾਂ ਦੀ ਪੈਦਲ ਦੌੜ ਵਿੱਚ 2 ਘੰਟੇ 42 ਮਿੰਟ 11 ਸੈਕਿੰਡ ਦੇ ਸਮੇਂ ਨਾਲ ਚੌਥੇ ਸਥਾਨ ’ਤੇ ਰਿਹਾ, ਜਦਕਿ ਰਾਣੀ 3 ਘੰਟੇ 9 ਮਿੰਟ 3 ਸਕਿੰਟ ਦੇ ਸਮੇਂ ਨਾਲ ਮਹਿਲਾ ਵਰਗ ਵਿੱਚ ਛੇਵੇਂ ਸਥਾਨ ’ਤੇ ਰਹੀ। ਰਾਮ ਬਾਬੂ ਨੇ ਮਾਰਚ ਵਿੱਚ ਪੁਰਸ਼ਾਂ ਦੀ 35 ਕਿਲੋਮੀਟਰ ਸੈਰ ਵਿੱਚ ਦੋ ਘੰਟੇ 29 ਮਿੰਟ 56 ਸਕਿੰਟ ਦਾ ਰਾਸ਼ਟਰੀ ਰਿਕਾਰਡ ਬਣਾਇਆ ਸੀ।
ਪਿਛਲੇ ਸਾਲ ਨੈਸ਼ਨਲ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਤੋਂ ਇਲਾਵਾ ਉਸ ਨੇ ਫਰਵਰੀ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਦਾ ਖਿਤਾਬ ਵੀ ਜਿੱਤਿਆ ਸੀ। ਉਸਨੇ ਅਗਸਤ ਵਿੱਚ ਬੁਡਾਪੇਸਟ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ 27ਵੇਂ ਸਥਾਨ 'ਤੇ ਰਿਹਾ। 24 ਸਾਲਾ ਰਾਣੀ ਨੇ ਇਸ ਸਾਲ ਫਰਵਰੀ 'ਚ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ 'ਚ ਖਿਤਾਬ ਜਿੱਤ ਕੇ ਦੋ ਘੰਟੇ 57 ਮਿੰਟ 54 ਸੈਕਿੰਡ ਦਾ ਰਾਸ਼ਟਰੀ ਰਿਕਾਰਡ ਬਣਾਇਆ ਸੀ। ਉਸਨੇ ਜੂਨ ਵਿੱਚ ਰਾਸ਼ਟਰੀ ਅੰਤਰ-ਰਾਜੀ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ