ਓਲੰਪਿਕ ’ਚ ਦਿੱਲੀ ਦੇ ਸੋਨ ਤਮਗ਼ਾ ਜੇਤੂ ਨੂੰ ਤਿੰਨ ਕਰੋੜ ਰੁਪਏ ਦੇਵੇਗੀ ਸੂਬਾ ਸਰਕਾਰ
Friday, Jul 09, 2021 - 09:46 PM (IST)
ਨਵੀਂ ਦਿੱਲੀ— ਦਿੱਲੀ ਦੇ ਉਪ ਮੁੱਖਮੰਤਰੀ ਮਨੀਸ਼ ਸਿਸੌਦੀਆ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਟੋਕੀਓ ਓਲੰਪਿਕ ’ਚ ਸੋਨ ਤਮਗ਼ਾ ਜੇਤੂ ਦਿੱਲੀ ਦੇ ਖਿਡਾਰੀ ਨੂੰ ਤਿੰਨ ਕਰੋੜ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਦਿੱਲੀ ਸਰਕਾਰ ਓਲੰਪਿਕ ਤਮਗਾ ਜੇਤੂਆਂ ਨੂੰ ਦੋ ਕਰੋੜ ਤੇ ਕਾਂਸੀ ਤਮਗ਼ਾ ਜੇਤੂ ਨੂੰ ਇਕ ਕਰੋੜ ਰੁਪਏ ਨਕਦ ਪੁਰਸਕਾਰ ਦੇਵੇਗੀ। ਸਿਸੌਦੀਆ ਨੇ ਕਿਹਾ ਕਿ ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਦੇ ਟ੍ਰੇਨਰਾਂ ਨੂੰ 10 ਲੱਖ ਦਾ ਪੁਰਸਕਾਰ ਦਿੱਤਾ ਜਾਵੇਗਾ। ਦਿੱਲੀ ਦੇ ਜੋ ਖਿਡਾਰੀ ਓਲੰਪਿਕ ’ਚ ਹਿੱਸਾ ਲੈ ਰਹੇ ਹਨ ਉਨ੍ਹਾਂ ’ਚ ਦੀਪਕ ਕੁਮਾਰ, ਮਨਿਕਾ ਬੱਤਰਾ, ਅਮੋਜ ਜੈਕਬ ਤੇ ਸਾਰਥਕ ਭਾਂਬਰੀ ਸ਼ਾਮਲ ਹਨ।