ਇਸ ਖੂਬਸੂਰਤ ਅਦਾਕਾਰਾ ਨਾਲ ਵਿਆਹ ਕਰਨ ਜਾ ਰਹੇ ਹਨ ਮਨੀਸ਼ ਪਾਂਡੇ, ਤਾਰੀਖ ਹੋਈ ਫਾਈਨਲ

10/10/2019 5:18:17 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਬੱਲੇਬਾਜ਼ ਮਨੀਸ਼ ਪਾਂਡੇ ਮੈਦਾਨ ਤੋਂ ਬਾਹਰ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਇਸ ਮਿਡਲ ਆਰਡਰ ਦੇ ਬੱਲੇਬਾਜ਼ ਦਾ ਵਿਆਹ ਇਕ ਖੂਬਸੂਰਤ ਅਦਾਕਾਰਾ ਨਾਲ ਤੈਅ ਹੋ ਗਿਆ ਹੈ। 30 ਸਾਲ ਦੇ ਮਨੀਸ਼ ਪਾਂਡੇ ਦੱਖਣੀ ਭਾਰਤ ਦੀ ਅਦਾਕਾਰਾ ਅਸ਼ਰਿਤਾ ਸ਼ੈੱਟੀ ਨਾਲ 2 ਦਸੰਬਰ ਨੂੰ ਮੁੰਬਈ ਵਿਖੇ ਵਿਆਹ ਕਰਨ ਜਾ ਰਹੇ ਹਨ। ਪਿਛਲੇ ਸਾਲ ਹੀ ਦੋਵਾਂ ਦੇ ਰਿਲੇਸ਼ਨਸ਼ਿਪ ਦੀਆਂ ਖਬਰਾਂ ਸਾਹਮਣੇ ਆਈਆਂ ਸੀ।

PunjabKesari

ਸਾਲ 2010 ਵਿਚ ਅਸ਼ਰਿਤਾ ਨੇ ਮੁੰਬਈ ਵਿਚ ਆਯੋਜਿਤ ਇਕ ਬਿਊਟੀ ਕਾਂਟੈਸਟ ਜਿੱਤਿਆ ਸੀ। ਇਸ ਤੋਂ ਬਾਅਦ 2012 ਵਿਚ ਉਸਦੀ ਪਹਿਲੀ ਫਿਲਮ ਰਿਲੀਜ਼ ਹੋਈ ਸੀ। ਇਸ ਦੌਰਾਨ ਅਸ਼ਰਿਤਾ ਨੇ ਕਈ ਐਡ ਵੀ ਕੀਤੀਆਂ। 26 ਸਾਲਾ ਅਸ਼ਰਿਤਾ Telikeda Bolli, Udhayam NH4, Indrajith ਅਤੇ Oru Kanniyum Moonu Kalavaanikalum ਵਿਚ ਦਿਸ ਚੁੱਕੀ ਹੈ। ਇਸ ਵਿਆਹ ਵਿਚ ਕਰੀਬੀ ਦੋਸਤਾਂ ਤੋਂ ਇਲਾਵਾ ਦੋਸਤ ਸ਼ਾਮਲ ਹੋਣਗੇ। ਵਿਆਹ ਦੀਆਂ ਰਸਮਾਂ 2 ਦਿਨ ਤਕ ਮੁੰਬਈ ਵਿਚ ਚੱਲਣਗੀਆਂ। ਮਨੀਸ਼ ਪਾਂਡੇ ਨੇ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਕਾਰਨ ਵਿਆਹ ਦੇ ਪ੍ਰੋਗਰਾਮ ਨੂੰ ਦਸੰਬਰ ਦੇ ਪਹਿਲੇ ਹਫਤੇ 'ਚ ਰੱਖਿਆ ਹੈ।

PunjabKesari