CWG 2018 : ਮਨਿਕਾ ਬਤਰਾ ਅਤੇ ਸਾਥੀਆਨ ਨੂੰ ਮਿਕਸਡ ਡਬਲਜ਼ ਟੇਬਲ ਟੈਨਿਸ 'ਚ ਮਿਲਿਆ ਕਾਂਸੀ

04/15/2018 10:40:55 AM

ਗੋਲਡ ਕੋਸਟ, (ਬਿਊਰੋ)— ਮਹਿਲਾ ਸਿੰਗਲ ਦਾ ਸੋਨ ਤਮਗਾ ਜਿੱਤਣ ਵਾਲੀ ਮਨਿਕਾ ਬਤਰਾ ਨੇ ਰਾਸ਼ਟਰਮੰਡਲ ਖੇਡਾਂ 2018 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਇੱਥੇ ਜੀ. ਸਾਥੀਆਨ ਦੇ ਨਾਲ ਮਿਲ ਕੇ ਟੇਬਲ ਟੈਨਿਸ 'ਚ ਮਿਕਸਡ ਡਬਲਜ਼ 'ਚ ਕਾਂਸੀ ਤਮਗਾ ਜਿੱਤਿਆ।

ਇਸ ਤਰ੍ਹਾਂ ਨਾਲ ਮਨਿਕਾ ਨੇ ਜਿਸ ਵੀ ਮੁਕਾਬਲੇ 'ਚ ਹਿੱਸਾ ਲਿਆ ਉਸ 'ਚ ਉਹ ਤਮਗਾ ਜਿੱਤਣ 'ਚ ਸਫਲ ਰਹੀ। ਮਨਿਕਾ ਅਤੇ ਸਾਥੀਆਨ ਨੇ ਕਾਂਸੀ ਤਮਗੇ ਦੇ ਮੈਚ 'ਚ ਅਚੰਤਾ ਸ਼ਰਤ ਕਮਲ ਅਤੇ ਮੌਸਾ ਦਾਸ ਦੀ ਹਮਵਤਨ ਸੀਨੀਅਰ ਜੋੜੀ ਨੂੰ 11-6, 11-2, 11-4 ਨਾਲ ਹਰਾਇਆ। ਇਸ ਤੋਂ ਪਹਿਲਾਂ ਮਨਿਕਾ ਨੇ ਮਹਿਲਾ ਸਿੰਗਲ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਉਹ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤਣ ਵਾਲੀ ਮਹਿਲਾ ਟੀਮ ਦਾ ਹਿੱਸਾ ਸੀ। ਉਨ੍ਹਾਂ ਨੇ ਮਹਿਲਾ ਡਬਲਜ਼ 'ਚ ਮੌਸਾ ਦਾਸ ਦੇ ਨਾਲ ਮਿਲ ਕੇ ਚਾਂਦੀ ਦਾ ਤਮਗਾ ਜਿੱਤਿਆ ਸੀ।


Related News