ਮਾਨੇ ਇੰਡੋ ਮਾਸਟਰਸ ''ਚ ਸਾਂਝੇ 20ਵੇਂ ਸਥਾਨ ''ਤੇ
Wednesday, Jun 15, 2022 - 07:00 PM (IST)
ਜਕਾਰਤਾ- ਏਸ਼ੀਆਈ ਵਿਕਾਸ ਟੂਰ ਦੇ ਇੰਡੋ ਮਾਸਟਰਸ ਇਨਵਿਟੇਸ਼ਨ ਗੋਲਫ ਟੂਰਨਾਮੈਂਟ 'ਚ ਹਿੱਸਾ ਲਾ ਰਹੇ ਇਕਮਾਤਰ ਭਾਰਤੀ ਉਦੇਅਨ ਮਾਨੇ ਭਾਰੀ ਮੀਂਹ ਕਾਰਨ ਵਿਚਾਲੇ ਰੋਕੇ ਗਏ ਪਹਿਲੇ ਦੌਰ ਦੇ ਬਾਅਦ ਸਾਂਝੇ 20ਵੇਂ ਸਥਾਨ 'ਤੇ ਹਨ। ਮਲੇਸ਼ੀਆ ਦੇ ਸ਼ਾਹਰਿਫੁਦੀਨ ਅਰਿਫੀਨ ਨੇ ਪੰਜ ਅੰਡਰ 67 ਦਾ ਸਕੋਰ ਬਣਾ ਕੇ ਸ਼ੁਰੂਆਤੀ ਬੜ੍ਹਤ ਹਾਸਲ ਕੀਤੀ ਹੈ। ਉਹ ਚਾਰ ਖਿਡਾਰੀਆਂ ਤੋਂ ਦੋ ਸ਼ਾਟ ਅੱਗੇ ਹਨ ਜਿਸ 'ਚ ਉਨ੍ਹਾਂ ਨੇ ਇਕ ਬਰਡੀ ਬਣਾਉਣ ਦੇ ਨਾਲ ਇਕ ਬੋਗੀ ਵੀ ਕੀਤੀ ਹੈ।