SL3 ਸਿੰਗਲਜ਼ ਦੇ ਕੁਆਰਟਰ ਫਾਈਨਲ ''ਚ ਮਨਦੀਪ ਕੌਰ

Saturday, Aug 31, 2024 - 03:16 PM (IST)

SL3 ਸਿੰਗਲਜ਼ ਦੇ ਕੁਆਰਟਰ ਫਾਈਨਲ ''ਚ ਮਨਦੀਪ ਕੌਰ

ਪੈਰਿਸ- ਭਾਰਤੀ ਬੈਡਮਿੰਟਨ ਖਿਡਾਰਨ ਮਨਦੀਪ ਕੌਰ ਨੇ ਸ਼ਨੀਵਾਰ ਨੂੰ ਪੈਰਿਸ ਪੈਰਾਲੰਪਿਕਸ ਵਿਚ ਮਹਿਲਾ ਸਿੰਗਲਜ਼ ਐੱਸਐੱਲ3 ਮੁਕਾਬਲੇ ਵਿਚ ਆਸਟ੍ਰੇਲੀਆ ਦੀ ਵਿਨੋਟ ਸੇਲਿਨ ਆਰੇਲੀ ਨੂੰ ਹਰਾ ਕੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਮਨਦੀਪ ਨੇ ਗਰੁੱਪ ਬੀ 'ਚ ਆਪਣਾ ਆਖਰੀ ਮੁਕਾਬਲਾ ਆਪਣੇ ਆਸਟ੍ਰੇਲੀਆਈ ਵਿਰੋਧੀ ਨੂੰ 21-23, 21-10, 21-17 ਨਾਲ ਜਿੱਤਿਆ। ਉਹ ਆਪਣਾ ਪਹਿਲਾ ਮੈਚ ਨਾਈਜੀਰੀਆ ਦੀ ਬੋਲਾਜੀ ਮਰੀਅਮ ਤੋਂ ਹਾਰ ਗਈ ਸੀ।
ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਭਾਰਤੀ ਖਿਡਾਰੀ ਲਈ ਇਹ ਮੁਕਾਬਲਾ ਜਿੱਤਣਾ ਜ਼ਰੂਰੀ ਸੀ। ਉਨ੍ਹਾਂ ਨੇ ਤਿੰਨ ਖਿਡਾਰੀਆਂ ਦੇ ਗਰੁੱਪ ਬੀ ਵਿੱਚ ਦੂਜਾ ਸਥਾਨ ਹਾਸਲ ਕੀਤਾ। ਮਰੀਅਮ ਨੇ ਗਰੁੱਪ 'ਚ ਚੋਟੀ 'ਤੇ ਰਹਿ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਐੱਸਐੱਲ3 ਸ਼੍ਰੇਣੀ ਹੇਠਲੇ ਅੰਗਾਂ ਦੀ ਗੰਭੀਰ ਅਪੰਗਤਾ ਵਾਲੇ ਖਿਡਾਰੀਆਂ ਲਈ ਹੈ। ਉਹ ਅੱਧੀ ਚੌੜਾਈ ਵਾਲੇ ਕੋਰਟ 'ਤੇ ਖੇਡਦੇ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਖੇਡੇ ਗਏ ਮੁਕਾਬਲੇ ਵਿੱਚ ਸੁਹਾਸ ਯਤੀਰਾਜ ਅਤੇ ਪਲਕ ਕੋਹਲੀ ਆਪਣੇ ਸ਼ੁਰੂਆਤੀ ਮਿਕਸਡ ਡਬਲਜ਼ ਐੱਸਐੱਲ3 ਮੁਕਾਬਲੇ ਵਿੱਚ ਹਿਕਮਤ ਰਾਮਦਾਨੀ ਅਤੇ ਲੀਨੀ ਓਕਟੀਲਾ ਦੀ ਚੋਟੀ ਦਾ ਦਰਜਾ ਪ੍ਰਾਪਤ ਇੰਡੋਨੇਸ਼ੀਆਈ ਜੋੜੀ ਤੋਂ 11-21, 17-21 ਨਾਲ ਹਾਰ ਗਏ।
ਇੱਕ ਹੋਰ ਐੱਸਐੱਲ3 ਮਿਕਸਡ ਡਬਲਜ਼ ਮੁਕਾਬਲੇ ਵਿੱਚ ਨਿਤੇਸ਼ ਕੁਮਾਰ ਅਤੇ ਥੁਲਾਸੀਮਥੀ ਮੁਰੂਗੇਸਨ ਨੂੰ ਫਰਾਂਸ ਦੇ ਫਾਸਟੀਨ ਨੋਏਲ ਅਤੇ ਲੁਕਾਸ ਮਜ਼ੂਰ ਤੋਂ 22-24, 19-21 ਨਾਲ ਹਾਰ ਗਏ। ਮਿਕਸਡ ਡਬਲਜ਼ ਵਿੱਚ ਇੱਕਮਾਤਰ ਜਿੱਤ ਨਿਤਿਆ ਸਿਵਾਨ ਸੁਮਾਥੀ ਅਤੇ ਸ਼ਿਵਰਾਜਨ ਸੋਲਾਇਮਲਾਈ ਨੇ ਹਾਸਲ ਕੀਤੀ। ਉਨ੍ਹਾਂ ਨੇ ਗਰੁੱਪ ਬੀ ਵਿੱਚ ਥਾਈਲੈਂਡ ਦੇ ਨਥਾਪੋਂਗ ਮੀਚਾਈ ਅਤੇ ਚਾਈ ਸੇਯਾਂਗ ਨੂੰ 21-7, 21-17 ਨਾਲ ਹਰਾਇਆ।


author

Aarti dhillon

Content Editor

Related News