ਸੋਲਸਕਰ ਦੇ ਮਾਰਗਦਰਸ਼ਨ ''ਚ ਯੁਨਾਈਟਿਡ ਨੂੰ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ
Tuesday, Dec 25, 2018 - 12:35 PM (IST)

ਮੈਨਚੈਸਟਰ : ਮੈਨਚੈਸਟਰ ਯੁਨਾਈਟਿਡ ਦੀ ਟੀਮ ਪਿਛਲੇ ਪੰਜ ਸਾਲਾਂ 'ਚ ਪ੍ਰੀਮਿਅਰ ਲੀਗ 'ਚ ਪਹਿਲੀ ਵਾਰ 5 ਗੋਲ ਕਰਨ ਤੋਂ ਬਾਅਦ ਹਰਡਸਫੀਲਡ ਖਿਲਾਫ ਬਾਕਸਿੰਗ ਡੇ ਮੁਕਾਬਲੇ ਲਈ ਪਹਿਲੀ ਵਾਰ ਓਲੇ ਗੁਨਾਰ ਸੋਲਸਕਰ ਦੇ ਮਾਰਗਦਰਸ਼ਨ ਵਿਚ ਓਲਡ ਟ੍ਰੈਫਰਡ 'ਤੇ ਖੇਡਣ ਉਤਰੇਗੀ। ਨਾਰਵੇ ਨੇ ਸੋਲਸਕਰ ਨੂੰ ਸੈਸ਼ਨ ਦੇ ਆਖਰ ਤੱਕ ਐਕਟਿੰਗ ਮੈਨੇਜਰ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਦੇ ਕਾਰਜਕਾਲ ਦੀ ਸ਼ਾਨਦਾਰ ਸ਼ੁਰੂਆਤ ਹੋਈ ਜਦੋਂ ਪਿਛਲੇ ਮੈਚ ਵਿਚ ਯੁਨਾਈਟਿਡ ਨੇ ਕਾਰਡਿਫ ਨੂੰ 5-1 ਨਾਲ ਹਰਾਇਆ। ਯੁਨਾਈਟਿਡ ਦੀ ਰਾਹ ਹਾਲਾਂਕਿ ਆਸਾਨ ਨਹੀਂ ਹੈ ਅਤੇ ਉਸ ਨੂੰ ਚੋਟੀ ਚਾਰ 'ਚ ਜਗ੍ਹਾ ਬਣਾ ਕੇ ਅਗਲੇ ਸਾਲ ਚੈਂਪੀਅਨਸ ਲੀਗ ਵਿਚ ਕੁਆਲੀਫਾਈ ਕਰਨ ਲਈ 8 ਅੰਕ ਦੇ ਫਰਕ ਨੂੰ ਪਾਰ ਕਰਨਾ ਹੋਵੇਗਾ। ਸੋਲਸਕਰ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਖਿਡਾਰੀ ਓਲਡ ਟ੍ਰੈਫਰਡ ਵਿਚ ਖੇਡਣ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਇਹ ਮਹੱਤਵਪੂਰਨ ਹੈ। ਅਸੀਂ ਇਸ ਨੂੰ ਲੈ ਕੇ ਉਤਸ਼ਾਹਿਤ ਹਾਂ, ਉਹ ਦੁਨੀਆ ਦੇ ਸਰਵਸ੍ਰੇਸ਼ਠ ਪ੍ਰਸ਼ੰਸਕ ਹਨ।''