ਫੁੱਟਬਾਲ/ਮੈਨਚੈਸਟਰ ਸਿਟੀ ਨੇ ਕੀਤੀ ਵਿੱਤੀ ਨਿਯਮਾਂ ਕੀਤੀ ਉਲੰਘਣਾ, ਲੱਗੀ 2 ਸਾਲ ਦੀ ਪਾਬੰਦੀ

02/15/2020 11:57:18 AM

ਨਵੀਂ ਦਿੱਲੀ : ਇੰਗਲਿਸ਼ ਪ੍ਰੀਮੀਅਰ ਲੀਗ ਚੈਂਪੀਅਨ ਮੈਨਚੈਸਟਰ ਸਿਟੀ ਨੂੰ ਵਿੱਤੀ ਨਿਯਮਾਂ ਦੀ 'ਗੰਭੀਰ ਉਲੰਘਣਾ' ਕਾਰਨ ਯੂ. ਈ. ਐੱਫ. ਏ. ਨੇ 2020/21 ਅਤੇ 2021/22 ਲਈ ਚੈਂਪੀਅਨਜ਼ ਲੀਗ ਤੋਂ ਬੈਨ ਕਰ ਦਿੱਤਾ ਹੈ। ਵਿੱਤੀ ਫੇਅਰ ਪਲੇਅ (ਐੱਫ. ਐੱਫ. ਪੀ.) ਨਿਯਮਾਂ ਦੀ ਗੰਭੀਰ ਉਲੰਘਣਾ ਨਾਲ ਯੂਐੱਫਾ ਨੇ ਇਸ ਕਲੱਬ 'ਤੇ 30 ਮਿਲੀਅਨ ਯੂਰੋ (2.36 ਅਰਬ ਰੁਪਏ) ਦਾ ਜੁਰਮਾਨਾ ਲਾਇਆ ਹੈ।

PunjabKesari

ਯੂਐੱਫਾ ਦੀ ਕਲੱਬ ਫਾਈਨੈਂਸ਼ੀਅਲ ਕੰਟਰੋਲ ਬਾਡੀ (ਸੀ. ਐੱਫ. ਸੀ. ਬੀ.) ਨੇ ਐੱਫ. ਐੱਫ. ਪੀ. ਪਾਲਣਾ ਪ੍ਰਕਿਰਿਆ ਲਈ ਸਬੂਤ ਦਿੰਦੇ ਸਮੇਂ ਸਿਟੀ ਕਲੱਬ ਨੂੰ ਸਪਾਂਸਰਸ਼ਿਪ ਮਾਲੀਆ ਗਲਤ ਪੇਸ਼ ਕਰਨ ਦਾ ਦੋਸ਼ੀ ਪਾਇਆ। ਨਵੰਬਰ 2018 ਵਿਚ ਜਰਮਨ ਮੈਗਜ਼ੀਨ ਡੇਰ ਸਪੀਗੇਲ ਨੇ ਈ. ਮੇਲ ਅਤੇ ਦਸਤਾਵੇਜ਼ਾਂ ਦੀ ਇਕ ਸੀਰੀਜ਼ ਦਿਖਾਈ ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ।

PunjabKesari

ਯੂ. ਈ. ਐੱਫ. ਏ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ''22 ਜਨਵਰੀ 2020 ਨੂੰ ਸੁਣਵਾਈ ਤੋਂ ਬਾਅਦ ਜੋਸ ਦਾ ਕੁੰਨਹਾ ਰੋਡ੍ਰਿਗਜ਼ ਦੀ ਪ੍ਰਧਾਨਗੀ ਵਾਲੇ ਯੂ. ਈ. ਐੱਫ. ਏ. ਸੀ. ਐੱਫ. ਸੀ. ਬੀ. ਦੇ ਸਹਾਇਕ ਚੈਂਬਰ ਨੇ ਮੈਨਚੈਸਟਰ ਸਿਟੀ ਕਲੱਬ 'ਤੇ ਆਖਰੀ ਫੈਸਲਾ ਲਿਆ ਹੈ। ਚੈਂਬਰ ਨੇ ਕਲੱਬ ਵੱਲੋਂ ਦਿੱਤੇ ਗਏ ਸਾਰੇ ਸਬੂਤਾਂ 'ਤੇ ਵਿਚਾਰ ਕਰਨ ਤੋਂ ਬਾਅਦ ਪਾਇਆ ਕਿ  ਮੈਨਚੈਸਟਰ ਸਿਟੀ ਨੇ ਆਪਣੇ ਖਾਤਿਆਂ ਵਿਚ ਸਪਾਂਸਰਸ਼ਿਪ ਮਾਲੀਆ ਨੂੰ ਸਹੀ ਨਹੀਂ ਦੱਸਿਆ। ਉਸ ਨੇ ਕਲੱਬ ਲਾਈਸੈਂਸ ਅਤੇ ਵਿਤੀ ਫੇਅਰ ਪਲੇਅ ਨਿਯਮਾਂ ਦੀ ਉਲੰਘਣਾ ਕੀਤੀ ਹੈ।''


Related News