ਮੈਨਚੈਸਟਰ ਸਿਟੀ ਨੇ ਪ੍ਰੀਮਿਅਰ ਲੀਗ ਦਾ ਖਿਤਾਬ ਰੱਖਿਆ ਬਰਕਰਾਰ
Monday, May 13, 2019 - 11:06 AM (IST)

ਬ੍ਰਾਈਟਨ : ਮੈਨਚੈਸਟਰ ਸਿਟੀ ਨੇ ਐਤਵਾਰ ਨੂੰ ਲਿਵਰਪੂਲ ਨੂੰ 4-1 ਨਾਲ ਹਰਾ ਇੰਗਲਿਸ਼ ਪ੍ਰੀਮਿਅਰ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਆਪਣਾ ਖਿਤਾਬ ਬਰਕਰਾਰ ਰੱਖਿਆ। ਪਿਛਲੇ ਇਕ ਦਹਾਕੇ ਵਿਚ ਇਹ ਉਪਲੱਬਧੀ ਹਾਸਲ ਕਰਨ ਵਾਲੀ ਉਹ ਪਹਿਲੀ ਟੀਮ ਹੈ। ਮੈਨਚੈਸਟਰ ਸਿਟੀ ਦੀ ਇਹ ਲੀਗ ਵਿਚ ਲਗਾਤਾਰ 14ਵੀਂ ਜਿੱਤ ਹੈ ਜਿਸ ਨਾਲ ਪੇਪੇ ਗੁਆਰਡਿਯੋਲਾ ਦੀ ਟੀਮ ਨੇ ਲਿਵਰਪੂਲ ਨੂੰ ਇਕ ਅੰਕ ਨਾਲ ਪੱਛਾੜ ਕੇ ਖਿਤਾਬ ਆਪਣੇ ਨਾਂ ਕੀਤਾ। ਇਹ ਤਰ੍ਹਾਂ ਨਾਲ ਲਿਵਰਪੂਲ ਦਾ ਲੰਬੇ ਸਮੇਂ ਤੋਂ ਖਿਤਾਬ ਨਹੀਂ ਜਿੱਤਣ ਦਾ ਸਿਲਸਿਲਾ ਬਰਕਰਾਰ ਰਿਹਾ। ਲਿਵਰਪੂਲ ਲਈ ਗਲੈਨ ਮੁਰੇ ਨੇ ਸ਼ੁਰੂ ਵਿਚ ਗੋਲ ਕੀਤਾ ਪਰ ਇਸ ਤੋਂ ਬਾਅਦ ਸਿਟੀ ਵੱਲੋਂ ਸਰਗਿਓ ਏਗੁਏਰਾ, ਆਈਮੇਰਿਕ ਲਾਪੋਰਟੇ, ਰਿਆਦ ਮਹਿਰੇਜ ਅਤੇ ਇਲਕੀ ਗੁੰਡੋਗਨ ਨੇ ਗੋਲ ਕਰ ਕੇ ਟੀਮ ਦੀ ਸ਼ਾਨਦਾਰ ਜਿੱਤ ਪੱਕੀ ਕੀਤੀ।