ਇਸ ਸਾਲ ਭਾਰਤੀ ਕਲੱਬ ''ਚ ਨਿਵੇਸ਼ ਕਰ ਸਕਦੈ ਮਾਨਚੈਸਟਰ ਸਿਟੀ ਦਾ ਮਾਲਕ
Tuesday, Mar 05, 2019 - 07:22 PM (IST)

ਲੰਡਨ- ਇੰਗਲਿਸ਼ ਪ੍ਰੀਮੀਅਰ ਲੀਗ ਦੇ ਧਾਕੜ ਕਲੱਬ ਮਾਨਚੈਸਟਰ ਸਿਟੀ ਦਾ ਮਾਲਕ ਸਿਟੀ ਫੁੱਟਬਾਲ ਗਰੁੱਪ (ਸੀ. ਐੱਫ. ਜੀ.) ਇਸ ਸਾਲ ਦੇ ਅੰਤ ਤਕ ਭਾਰਤੀ ਫੁੱਟਬਾਲ ਕਲੱਬ ਵਿਚ ਨਿਵੇਸ਼ ਦੀ ਯੋਜਨਾ ਬਣਾ ਰਿਹਾ ਹੈ। ਟੀਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਫੇਰਾਨ ਸੇਰਿਆਨੋ ਨੇ ਇਹ ਜਾਣਕਾਰੀ ਦਿੱਤੀ।
ਮਾਨਚੈਸਟਰ ਸਿਟੀ ਦੇ ਮਾਲਕ ਤੇ ਆਬੂਧਾਬੀ ਸ਼ਾਹੀ ਪਰਿਵਾਰ ਦੇ ਸ਼ੇਖ ਮਨਸੋਰ ਨੇ ਹਾਲ ਹੀ ਵਿਚ ਚੀਨ ਦੇ ਤੀਜੀ ਡਵੀਜ਼ਨ ਕਲੱਬ ਸਿਚੁਆਨ ਜਿਊਨਯੂ ਨੂੰ ਖਰੀਦਿਆ ਸੀ, ਜਿਹੜਾ ਉਸਦਾ ਸੱਤਵਾਂ ਕਲੱਬ ਸੀ। ਇਸ ਤੋਂ ਪਹਿਲਾਂ ਉਹ ਨਿਊਯਾਰਕ ਸਿਟੀ, ਮੈਲਬੋਰਨ ਸਿਟੀ, ਜਾਪਾਨ ਦੇ ਯੋਕੋਹਾਮਾ ਐੱਫ ਮਨੀਰੋਜ, ਐਟਲੈਟਿਕੋ ਟਾਰਕ ਤੇ ਗਿਰੋਨਾ ਵਰਗੇ ਕਲੱਬਾਂ ਨੂੰ ਖਰੀਚ ਚੁੱਕਾ ਹੈ। ਇਕ ਵੈੱਬਸਾਈਟ ਨੇ ਸੋਰਿਆਨੋ ਦੇ ਹਵਾਲੇ ਨਾਲ ਕਿਹਾ, ''ਕੁਝ ਬਾਜ਼ਾਰਾਂ ਤੇ ਦੇਸ਼ਾਂ ਵਿਚ ਸਾਡੀ ਕੁਝ ਦਿਲਚਸਪੀ ਹੈ, ਜਿੱਥੇ ਫੁੱਟਬਾਲ ਨੂੰ ਲੈ ਕੇ ਅਸਲੀ ਜਨੂੰਨ ਤੇ ਮੌਕੇ ਹਨ, ਜਿਵੇਂ ਚੀਨ, ਨਾਲ ਹੀ ਭਾਰਤ ਵੀ। ਇਸ ਲਈ ਏਸ਼ੀਆ ਵਿਚ ਹੋਰ ਮੌਕੇ ਹੋ ਸਕਦੇ ਹਨ।''