ਐਗੁਏਰੋ ਦੀ ਹੈਟ੍ਰਿਕ ਨਾਲ ਮੈਨਚੈਸਟਰ ਸਿਟੀ ਨੇ ਆਰਸੇਨਲ ਨੂੰ ਹਰਾਇਆ

Monday, Feb 04, 2019 - 10:43 AM (IST)

ਐਗੁਏਰੋ ਦੀ ਹੈਟ੍ਰਿਕ ਨਾਲ ਮੈਨਚੈਸਟਰ ਸਿਟੀ ਨੇ ਆਰਸੇਨਲ ਨੂੰ ਹਰਾਇਆ

ਮੈਨਚੈਸਟਰ : ਸਰਜੀਓ ਐਗੁਏਰੋ ਵਲੋਂ ਕੀਤੀ ਹੈਟ੍ਰਿਕ ਦੀ ਬਦੌਲਤ ਮੈਨਚੈਸਟਰ ਸਿਟੀ ਨੇ ਐਤਵਾਰ ਆਰਸੇਨਲ ਨੂੰ 3-1 ਨਾਲ ਹਰਾ ਕੇ ਪ੍ਰੀਮਿਅਰ ਲੀਗ ਵਿਚ ਚੋਟੀ 'ਤੇ ਚਲ ਰਹੇ ਲੀਵਰਪੂਲ ਦੀ ਬੜ੍ਹਤ ਨੂੰ 2 ਅੰਕਾਂ ਤੱਕ ਸੀਮਤ ਕਰ ਦਿੱਤਾ। ਐਗੁਏਰੋ ਨੇ ਪਹਿਲਾਂ 44ਵੇਂ ਅਤੇ  61ਵੇਂ ਮਿੰਟ ਵਿਚ ਗੋਲ ਕੀਤੇ। ਆਰਸੇਨਲ ਵਲੋਂ ਇਕਲੌਤਾ ਗੋਲ ਲਾਰੇਂਟ ਕੋਸਿਲਨੀ ਨੇ 11ਵੇਂ ਮਿੰਟ ਵਿਚ ਕੀਤਾ। ਇਸ ਜਿੱਤ ਨਾਲ ਮੈਨਚੈਸਟਰ ਸਿਟੀ ਦੇ 25 ਮੈਚਾਂ ਵਿਚ 59 ਅੰਕ ਹੋ ਗਏ ਹਨ। ਲੀਵਰਪੂਲ ਦੇ 61 ਅੰਕ ਹਨ ਪਰ ਟੀਮ ਨੇ ਇਕ ਮੈਚ ਘੱਟ ਖੇਡਿਆ ਹੈ। ਆਰਸੇਨਲ 25 ਮੈਚਾਂ ਵਿਚ 47 ਅੰਕ ਦੇ ਨਾਲ 6ਵੇਂ ਸਥਾਨ 'ਤੇ ਹੈ।


Related News