ਹਾਰ ਨਾਲ ਮਾਨਚੈਸਟਰ ਸਿਟੀ ਦੀਆਂ ਉਮੀਦਾਂ ਨੂੰ ਲੱਗਾ ਝਟਕਾ

Sunday, Dec 29, 2019 - 09:58 AM (IST)

ਹਾਰ ਨਾਲ ਮਾਨਚੈਸਟਰ ਸਿਟੀ ਦੀਆਂ ਉਮੀਦਾਂ ਨੂੰ ਲੱਗਾ ਝਟਕਾ

ਸਪੋਰਟਸ ਡੈਸਕ— ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) 'ਚ ਸ਼ੁੱਕਰਵਾਰ ਨੂੰ ਦੇਰ ਰਾਤ ਹੋਏ ਇਕ ਬਹੁਤ ਨਾਟਕੀ ਮੁਕਾਬਲੇ ਵਿਚ ਮੌਜੂਦਾ ਚੈਂਪੀਅਨ ਮਾਨਚੈਸਟਰ ਸਿਟੀ ਨੂੰ ਵੁਲਵਰਹੈਂਪਟਨ ਖ਼ਿਲਾਫ਼ 2-3 ਨਾਲ ਮਾਤ ਸਹਿਣੀ ਪਈ ਜਿੱਥੇ ਸਿਟੀ ਦੇ ਗੋਲਕੀਪਰ ਐਂਡਰਸਨ ਨੂੰ ਵਿਰੋਧੀ ਟੀਮ ਦੇ ਖਿਡਾਰੀ ਦੀ ਰਾਹ 'ਚ ਆਉਣ ਕਾਰਨ ਰੈੱਡ ਕਾਰਡ ਦਿਖਾ ਕੇ ਬਾਹਰ ਕੀਤਾ ਗਿਆ। ਇਸ ਹਾਰ ਨਾਲ ਹੀ ਸਿਟੀ ਦੀ ਖ਼ਿਤਾਬ ਦੀ ਰੱਖਿਆ ਕਰਨ ਦੀ ਉਮੀਦ ਨੂੰ ਝਟਕਾ ਲੱਗਾ ਹੈ। ਦੋ ਗੋਲਾਂ ਦਾ ਵਾਧਾ ਲੈਣ ਦੇ ਬਾਵਜੂਦ ਮਿਲੀ ਇਸ ਹਾਰ ਤੋਂ ਬਾਅਦ ਸਿਟੀ ਦੇ ਮੈਨੇਜਰ ਪੇਪ ਗਾਰਡੀਓਲਾ ਨੇ ਵੀ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਟੀਮ ਦੀ ਖ਼ਿਤਾਬੀ ਜਿੱਤ ਦੀ ਉਮੀਦ ਟੁੱਟ ਗਈ ਹੈ। ਖੇਡ ਦੇ 12ਵੇਂ ਮਿੰਟ ਵਿਚ ਹੀ ਸਿਟੀ ਦੇ ਗੋਲਕੀਪਰ ਐਂਡਰਸਨ ਨੂੰ ਰੈਫਰੀ ਨੇ ਰੈੱਡ ਕਾਰਡ ਦਿਖਾ ਕੇ ਮੈਦਾਨ 'ਚੋਂ ਬਾਹਰ ਕੀਤਾ। ਤਦ ਗਾਰਡੀਓਲਾ ਨੇ ਸਰਜੀਓ ਅਗਿਊਰੋ ਨੂੰ ਬਾਹਰ ਬੁਲਾ ਕੇ ਬਦਲਵੇਂ ਗੋਲਕੀਪਰ ਕਲਾਊਡੀਓ ਬਰਾਵੋ ਨੂੰ ਮੈਦਾਨ ਵਿਚ ਉਤਾਰਿਆ। 10 ਖਿਡਾਰੀਆਂ ਤਕ ਸਿਮਟਨ ਦੇ ਬਾਵਜੂਦ ਰਹੀਮ ਸਟਰਲਿੰਗ (25ਵੇਂ ਤੇ 50ਵੇਂ ਮਿੰਟ) ਨੇ ਗੋਲ ਕਰ ਕੇ ਸਿਟੀ ਨੂੰ 2-0 ਦੀ ਬੜ੍ਹਤ ਦਿਵਾਈ।
PunjabKesari
ਪਹਿਲੇ ਅੱਧ ਵਿਚ ਉਨ੍ਹਾਂ ਨੂੰ ਦੋ ਵਾਰ ਪੈਨਲਟੀ ਕਿੱਕ 'ਤੇ ਗੋਲ ਕਰਨ ਦਾ ਮੌਕਾ ਮਿਲਿਆ। ਪਹਿਲਾਂ ਵੁਲਵਰਹੈਂਪਟਨ ਦੇ ਗੋਲਕੀਪਰ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਬੇਕਾਰ ਕਰ ਦਿੱਤਾ ਪਰ ਵੀਡੀਓ ਅਸਿਸਟੈਂਟ ਰੈਫਰੀ ਦੀ ਮਦਦ ਨਾਲ ਦੁਬਾਰਾ ਸਿਟੀ ਨੂੰ ਪੈਨਲਟੀ ਮਿਲੀ। ਦੂਜੀ ਵਾਰ ਵੀ ਸਟਰਲਿੰਗ ਦੀ ਕਿੱਕ ਨੂੰ ਰੋਕ ਲਿਆ ਗਿਆ ਪਰ ਗੇਂਦ ਨਿਕਲ ਕੇ ਸਟਰਲਿੰਗ ਦੇ ਅੱਗੇ ਆਈ ਜਿਸ ਨੂੰ ਉਨ੍ਹਾਂ ਨੇ ਗੋਲ ਵਿਚ ਤਬਦੀਲ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜੇ ਅੱਧ ਦੀ ਸ਼ੁਰੁਆਤ ਵਿਚ ਚਿਪ ਕਿਕ ਰਾਹੀਂ ਸਿਟੀ ਨੂੰ ਦੋਹਰਾ ਵਾਧਾ ਦਿਵਾਇਆ। ਹਾਲਾਂਕਿ ਦੂਜੇ ਅੱਧ ਵਿਚ ਸਿਟੀ ਦੀਆਂ ਮੁਸ਼ਕਲਾਂ ਵਧਦੀਆਂ ਚਲੀਆਂ ਗਈਆਂ। ਖੇਡ ਦੇ 55ਵੇਂ ਮਿੰਟ ਵਿਚ ਏਡਾਮਾ ਟ੍ਰਾਓਰੇ ਦੇ ਗੋਲ ਨੇ ਵੁਲਵਰਹੈਂਪਟਨ ਨੂੰ ਵਾਪਸੀ ਦਿਵਾਈ। ਇਸ ਤੋਂ ਬਾਅਦ ਰਾਊਲ ਜਿਮੇਨੇਜ ਨੇ ਤੈਅ ਸਮੇਂ ਤੋਂ ਅੱਠ ਮਿੰਟ ਪਹਿਲਾਂ ਗੋਲ ਕਰ ਕੇ ਵੁਲਵਰਹੈਂਪਟਨ ਨੂੰ ਬਰਾਬਰੀ ਦਿਵਾਈ ਜਦਕਿ 89ਵੇਂ ਮਿੰਟ ਵਿਚ ਮੈਟ ਡੋਹਾਰਟੀ ਨੇ ਗੋਲ ਕਰ ਕੇ ਆਪਣੇ ਘਰੇਲੂ ਦਰਸ਼ਕਾਂ ਵਿਚ ਊਰਜਾ ਦਾ ਸੰਚਾਰ ਕਰ ਦਿੱਤਾ। ਇੰਜਰੀ ਟਾਈਮ ਵਿਚ ਸਟਰਲਿੰਗ ਦੀ ਫ੍ਰੀ ਕਿੱਕ ਗੋਲ ਪੋਸਟ ਦੇ ਉੱਪਰਲੇ ਹਿੱਸੇ ਨਾਲ ਲੱਗ ਕੇ ਪਿੱਛੇ ਚਲੀ ਗਈ ਤੇ ਸਿਟੀ ਨੂੰ ਮਾਤ ਸਹਿਣੀ ਪਈ।


author

Tarsem Singh

Content Editor

Related News