ਮਾਨਚੈਸਟਰ ਨੇ ਫੁਲਹਮ ਨੂੰ ਹਰਾਇਆ, ਪਹੁੰਚਿਆ ਖਿਤਾਬ ਦੇ ਨੇੜੇ

Sunday, Mar 14, 2021 - 08:23 PM (IST)

ਲੰਡਨ- ਮਾਨਚੈਸਟਰ ਸਿਟੀ ਨੇ ਇੱਥੇ ਫੁਲਹਮ ਨੂੰ 3-0 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤਣ ਵੱਲ ਮਜ਼ਬੂਤੀ ਨਾਲ ਕਦਮ ਵਧਾਏ। ਪੇਪ ਗੁਆਰਡੀਓਲਾ ਦੀ ਟੀਮ ਵਲੋਂ ਜਾਨ ਸਟੋਂਸ, ਗੈਬ੍ਰੀਏਲ ਜੀਸਸ ਤੇ ਸਰਜੀਓ ਐਗੂਏਰੋ ਨੇ ਗੋਲ ਕੀਤੇ। ਸਿਟੀ ਦੀ ਟੀਮ ਨੂੰ ਖਿਤਾਬ ਜਿੱਤਣ ਲਈ ਆਪਣੇ ਬਾਕੀ ਬਚੇ 8 ਮੈਚਾਂ ਵਿਚੋਂ 5 ਜਿੱਤਣੇ ਪੈਣਗੇ।

PunjabKesari

ਇਹ ਖ਼ਬਰ ਪੜ੍ਹੋ- ਮੇਦਵੇਦੇਵ ‘ਓਪਨ-13’ ਦੇ ਫਾਈਨਲ ’ਚ ਭਿੜੇਗਾ ਡਬਲਜ਼ ਮਾਹਿਰ ਹੋਬਰਟ ਨਾਲ


ਟੀਮ ਨੇ ਦੂਜੇ ਸਥਾਨ ’ਤੇ ਚੱਲ ਰਹੇ ਮਾਨਚੈਸਟਰ ਯੂਨਾਈਟਿਡ ’ਤੇ 17 ਅੰਕਾਂ ਦੀ ਬੜ੍ਹਤ ਬਣਾ ਰੱਖੀ ਹੈ ਪਰ ਉਸ ਤੋਂ 2 ਮੈਚ ਵੱਧ ਖੇਡੇ ਹਨ। ਇਕ ਸਮੇਂ ਖਿਤਾਬ ਦੀ ਦੌੜ ਵਿਚ ਸ਼ਾਮਲ ਰਹੇ ਐਵਰਟਨ ਨੂੰ ਬਰਨਲੇ ਵਿਰੁੱਧ ਘਰੇਲੂ ਮੈਦਾਨ ’ਤੇ 1-2 ਨਾਲ ਹਾਰ ਝੱਲਣੀ ਪਈ, ਜਿਸ ਨਾਲ ਟਾਪ-4 ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ।

ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News