ਮਾਨਚੈਸਟਰ ਤੇ ਚੇਲਸੀ ਨੇ ਚੈਂਪੀਅਨਸ ਲੀਗ ''ਚ ਬਣਾਈ ਜਗ੍ਹਾ
Tuesday, Jul 28, 2020 - 03:22 AM (IST)

ਲੰਡਨ- ਬਰੂਨੋ ਫਰਨਾਡਿਸ ਦੇ ਪੈਨਲਟੀ 'ਤੇ ਕੀਤੇ ਗਏ ਮਹੱਤਵਪੂਰਨ ਗੋਲ ਨਾਲ ਮਾਨਚੈਸਟਰ ਯੂਨਾਈਟਿਡ ਨੇ ਐਤਵਾਰ ਨੂੰ ਇੱਥੇ ਲੀਸਟਰ ਸਿਟੀ ਨੂੰ ਇੰਗਲਿਸ਼ ਪ੍ਰੀਮੀਅਰ ਲੀਗ ਦੇ ਆਖਰੀ ਲੀਗ ਮੈਚ 'ਚ 2-0 ਨਾਲ ਹਰਾ ਕੇ ਚੇਲਸੀ ਦੇ ਨਾਲ ਚੈਂਪੀਅਨਸ ਲੀਗ 'ਚ ਜਗ੍ਹਾ ਬਣਾਈ। ਚੇਲਸੀ ਨੇ ਇਕ ਹੋਰ ਮੈਚ 'ਚ ਵਾਲਵਸ ਨੂੰ 2-0 ਨਾਲ ਹਰਾਇਆ। ਉਸ ਵਲੋਂ ਮੈਸਨ ਮਾਊਂਟ ਤੇ ਓਲਿਵਰ ਗਿਰੋਡ ਨੇ ਗੋਲ ਕੀਤੇ। ਇਹ ਦੋਵੇਂ ਗੋਲ ਪਹਿਲੇ ਹਾਫ ਦੇ ਇੰਜੂਰੀ ਟਾਈਮ 'ਚ ਕੀਤੇ ਗਏ। ਮਾਨਚੈਸਟਰ ਯੂਨਾਈਟਿਡ ਨੂੰ ਚੈਂਪੀਅਨਸ ਲੀਗ 'ਚ ਜਗ੍ਹਾ ਬਣਾਉਣ ਦੇ ਲਈ ਕੇਵਲ ਡਰਾਅ ਦੀ ਜ਼ਰੂਰਤ ਸੀ ਪਰ ਉਸ ਨੂੰ 71ਵੇਂ ਮਿੰਟ 'ਚ ਪੈਨਲਟੀ ਮਿਲੀ ਜਿਸ ਨੂੰ ਫਰਨਾਡਿਸ ਨੇ ਗੋਲ 'ਚ ਬਦਲਣ 'ਚ ਗਲਤੀ ਨਹੀਂ ਕੀਤੀ। ਜੇਸੀ ਨੇ ਇੰਜੂਰੀ ਟਾਈਮ ਦੇ ਅੱਠਵੇਂ ਮਿੰਟ 'ਚ ਟੀਮ ਵਲੋਂ ਦੂਜਾ ਗੋਲ ਕੀਤਾ।
ਇਸ ਜਿੱਤ ਨਾਲ ਮਾਨਚੈਸਟਰ ਯੂਨਾਈਟਿਡ 38 ਮੈਚਾਂ 'ਚ 66 ਅੰਕ ਹਾਸਲ ਕਰ ਤੀਜੇ ਸਥਾਨ 'ਤੇ ਰਿਹਾ। ਚੇਲਸੀ ਦੇ ਵੀ ਇੰਨੇ ਹੀ ਅੰਕ ਰਹੇ ਪਰ ਉਹ ਗੋਲ ਅੰਤਰ 'ਚ ਪਿਛੜਣ ਦੇ ਕਾਰਨ ਚੌਥੇ ਸਥਾਨ 'ਤੇ ਰਿਹਾ। ਲੀਸਟਰ ਨੂੰ 62 ਅੰਕ ਦੇ ਨਾਲ ਪੰਜਵੇਂ ਸਥਾਨ ਨਾਲ ਸਬਰ ਕਰਨਾ ਪਿਆ। ਪ੍ਰੀਮੀਅਰ ਲੀਗ 'ਚ ਚੈਂਪੀਅਨ ਲੀਵਰਪੂਲ ਤੇ ਮਾਨਚੈਸਟਰ ਸਿਟੀ ਪਹਿਲਾਂ ਹੀ ਜਗ੍ਹਾ ਪੱਕੀ ਕਰ ਚੁੱਕੇ ਸਨ। ਲੀਵਰਪੂਲ ਨੇ ਇਕ ਹੋਰ ਮੈਚ 'ਚ ਨਯੂਕਾਸਟਲ ਨੂੰ 3-0 ਨਾਲ ਹਰਾ ਕੇ 99 ਅੰਕਾਂ ਦੇ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ।