ਭਾਰਤ ਤੋਂ ਹਾਰ ਦੇ ਬਾਅਦ ਮਲਿੰਗਾ ਕਪਤਾਨੀ ਛੱਡਣ ਨੂੰ ਤਿਆਰ
Sunday, Jan 12, 2020 - 10:50 PM (IST)

ਕੋਲੰਬੋ— ਸ਼੍ਰੀਲੰਕਾ ਟੀ-20 ਟੀਮ ਦੇ ਕਪਤਾਨ ਲਸਿਤ ਮਲਿੰਗਾ ਨੇ ਭਾਰਤ ਵਿਰੁੱਧ 2-0 ਨਾਲ ਹਾਰ ਮਿਲਣ ਤੋਂ ਬਾਅਦ ਐਤਵਾਰ ਨੂੰ ਕਿਹਾ ਕਿ ਉਹ ਟੀਮ ਦੀ ਕਪਤਾਨੀ ਛੱਡਣ ਨੂੰ ਤਿਆਰ ਹੈ। ਭਾਰਤ ਤੋਂ ਵਾਪਸ ਆਉਣ 'ਤੇ 36 ਸਾਲ ਦੇ ਮਲਿੰਗਾ ਨੇ ਕਿਹਾ ਕਿ ਸ਼੍ਰੀਲੰਕਾਈ ਟੀਮ 'ਚ 20 ਓਵਰਾਂ ਦੇ ਮੈਚ 'ਚ ਪ੍ਰਭਾਵ ਬਣਾਉਣ ਦੀ ਯੋਗਤਾ ਦੀ ਘਾਟ ਹੈ। ਉਸ ਨੇ ਕਿਹਾ ਕਿ ਸ਼੍ਰੀਲੰਕਾਈ ਗੇਂਦਬਾਜ਼ ਵਿਰੋਧੀ ਟੀਮ ਨੂੰ ਰੋਕਣ 'ਚ ਸਫਲ ਨਹੀਂ ਰਹੇ ਜਦਕਿ ਬੱਲੇਬਾਜ਼ ਟੱਕਰ ਦੇਣ ਦੇ ਲਈ 170 ਦੌੜਾਂ ਬਣਾਉਣ 'ਚ ਅਸਫਲ ਰਹੇ। ਮਲਿੰਗਾ ਨੇ ਕਿਹਾ ਕਿ ਸਾਡੇ ਕੋਲ ਉਹ ਹੁਨਰ ਨਹੀਂ ਹੈ। ਰੈਂਕਿੰਗ 'ਚ 9ਵੇਂ ਨੰਬਰ 'ਤੇ ਕਬਜ਼ਾ ਟੀਮ ਨਾਲ ਇਹ ਉਮੀਦ ਕਰਨਾ ਗਲਤ ਹੈ। ਮਲਿੰਗਾ ਨੇ ਕਿਹਾ ਉਹ ਟੀਮ ਦੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਦਾਰੀ ਲੈਣ ਨੂੰ ਤਿਆਰ ਹਨ।
ਲਗਭਗ ਇਕ ਸਾਲ ਪਹਿਲਾਂ ਫਿਰ ਤੋਂ ਕਪਤਾਨ ਬਣੇ ਇਸ ਅਨੁਭਵੀ ਖਿਡਾਰੀ ਨੇ ਕਿਹਾ ਕਿ ਮੈਂ ਹਰ ਸਮੇਂ ਤਿਆਰ ਹਾਂ। ਮੈਂ ਕਪਤਾਨੀ ਤੋਂ ਹਟਣ ਦੇ ਲਈ ਤਿਆਰ ਹਾਂ। ਮਲਿੰਗਾ ਦੀ ਕਪਤਾਨੀ ਨੇ 2014 'ਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਉਹ 2016 ਤਕ ਟੀਮ ਦੇ ਕਪਤਾਨ ਰਹੇ ਸਨ। ਉਹ ਦਸੰਬਰ 2018 'ਚ ਇਕ ਬਾਰ ਟੀਮ ਦੇ ਕਪਤਾਨ ਬਣੇ। ਸ਼੍ਰੀਲੰਕਾ ਦੀ ਭਾਰਤ ਵਿਰੁੱਧ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤੀ ਟੀਮ ਨੇ ਦੂਜਾ ਮੈਚ 7 ਵਿਕਟਾਂ ਤੇ ਤੀਜਾ ਮੁਕਾਬਲਾ 78 ਦੌੜਾਂ ਨਾਲ ਜਿੱਤ ਕੇ ਆਪਣੇ ਨਾਂ ਕੀਤਾ।