ਮੁੰਬਈ ਇੰਡੀਅਨਸ ਨਾਲ ਫਿਰ ਤੋਂ ਜੁੜੇ ਲਸਿਥ ਮਲਿੰਗਾ, ਇਸ ਵਾਰ ਮਿਲੀ ਵੱਡੀ ਜ਼ਿੰਮੇਵਾਰੀ
Friday, Oct 20, 2023 - 03:41 PM (IST)
ਮੁੰਬਈ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਟੀਮ ਮੁੰਬਈ ਇੰਡੀਅਨਜ਼ ਨੇ ਸ਼ੁੱਕਰਵਾਰ ਨੂੰ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਖਿਡਾਰੀ ਲਸਿਥ ਮਲਿੰਗਾ ਨੂੰ ਤੇਜ਼ ਗੇਂਦਬਾਜ਼ੀ ਕੋਚ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ। ਇਸ ਫਰੈਂਚਾਇਜ਼ੀ ਦੇ ਸਭ ਤੋਂ ਸਫ਼ਲ ਗੇਂਦਬਾਜ਼ਾਂ ਵਿੱਚੋਂ ਇੱਕ ਮਲਿੰਗਾ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੇਨ ਬਾਂਡ ਦੀ ਥਾਂ ਲੈਣਗੇ।
ਇਹ ਵੀ ਪੜ੍ਹੋ- World Cup: ਨਿਊਜ਼ੀਲੈਂਡ ਖ਼ਿਲਾਫ਼ ਨਹੀਂ ਖੇਡਣਗੇ ਹਾਰਦਿਕ ਪੰਡਯਾ, ਇਲਾਜ ਲਈ ਜਾਣਗੇ NCA
40 ਸਾਲਾ ਮਲਿੰਗਾ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਮਾਰਕ ਬਾਊਚਰ ਦੀ ਅਗਵਾਈ ਵਾਲੀ ਕੋਚਿੰਗ ਟੀਮ ਵਿਚ ਸ਼ਾਮਲ ਹੋਵੇਗਾ, ਜਿਸ ਵਿੱਚ ਉਸ ਦੇ ਮੁੰਬਈ ਇੰਡੀਅਨਜ਼ ਦੇ ਸਾਬਕਾ ਸਾਥੀ ਕੀਰੋਨ ਪੋਲਾਰਡ (ਬੱਲੇਬਾਜ਼ੀ ਕੋਚ) ਵੀ ਸ਼ਾਮਲ ਹਨ। ਫਰੈਂਚਾਇਜ਼ੀ ਦਾ ਮੰਨਣਾ ਸੀ ਕਿ ਤਿੰਨ ਸਾਬਕਾ ਕ੍ਰਿਕਟਰ 'ਡਾਗਆਊਟ 'ਚ ਮਜ਼ਬੂਤ ਸਾਂਝੇਦਾਰੀ ਕਰਨਗੇ।' ਮਲਿੰਗਾ ਇਸ ਫਰੈਂਚਾਇਜ਼ੀ ਦੀਆਂ ਹੋਰ ਟੀਮਾਂ ਦਾ ਗੇਂਦਬਾਜ਼ੀ ਕੋਚ ਹੈ ਜਿਸ ਵਿੱਚ ਮੇਜਰ ਲੀਗ ਕ੍ਰਿਕਟ ਵਿੱਚ ਐੱਮ ਆਈ ਨਿਊਯਾਰਕ ਅਤੇ ਐੱਸਏ20 ਵਿੱਚ ਐੱਮਆਈ ਕੇਪ ਟਾਊਨ ਸ਼ਾਮਲ ਹਨ।
ਇਹ ਵੀ ਪੜ੍ਹੋ- ਇੰਟਰਨੈਸ਼ਨਲ ਕ੍ਰਿਕਟ 'ਚ 26 ਹਜ਼ਾਰੀ ਬਣੇ ਵਿਰਾਟ, ਇਸ ਮਾਮਲੇ 'ਚ ਸਚਿਨ ਨੂੰ ਛੱਡਿਆ ਪਿੱਛੇ
ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਦੀ ਕੋਚਿੰਗ ਦਲ ਦਾ ਹਿੱਸਾ ਰਹੇ ਮਲਿੰਗਾ ਨੇ ਕਿਹਾ ਕਿ ਮੈਂ ਮਾਰਕ (ਬਾਉਚਰ), ਪੌਲੀ (ਪੋਲਾਰਡ), ਰੋਹਿਤ (ਸ਼ਰਮਾ) ਅਤੇ ਬਾਕੀ ਟੀਮ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰ ਰਿਹਾ ਹਾਂ। ਮੈਂ ਖ਼ਾਸ ਤੌਰ 'ਤੇ ਗੇਂਦਬਾਜ਼ੀ ਯੂਨਿਟ ਦੇ ਨਾਲ ਕੰਮ ਕਰਨ ਦੀ ਉਮੀਦ ਕਰ ਰਿਹਾ ਹਾਂ ਜਿਸਦਾ ਤਰੀਕਾ ਮੈਨੂੰ ਪਿਛਲੇ ਸੀਜ਼ਨ ਵਿੱਚ ਪਸੰਦ ਆਇਆ ਸੀ। ਮੁੰਬਈ ਇੰਡੀਅਨਜ਼ ਦੀ ਨੌਜਵਾਨ ਪ੍ਰਤਿਭਾ ਵਿੱਚ ਉੱਤਮਤਾ ਹਾਸਲ ਕਰਨ ਦੀ ਸਮਰੱਥਾ ਹੈ। ਲਿੰਗਾ 2018 ਵਿੱਚ 11 ਸੀਜ਼ਨਾਂ ਲਈ ਇੱਕ ਖਿਡਾਰੀ ਦੇ ਰੂਪ ਵਿੱਚ ਮੁੰਬਈ ਇੰਡੀਅਨਜ਼ ਨਾਲ ਜੁੜੇ ਰਹਿਣ ਤੋਂ ਬਾਅਦ ਟੀਮ ਦਾ ਗੇਂਦਬਾਜ਼ੀ ਸਲਾਹਕਾਰ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ