ਸੱਟ ਦਾ ਸ਼ਿਕਾਰ ਮਲਿਕ ਟੀ-20 ਸੀਰੀਜ਼ ਤੋਂ ਬਾਹਰ

Sunday, Jan 21, 2018 - 10:05 AM (IST)

ਕਰਾਚੀ, (ਬਿਊਰੋ)— ਨਿਊਜ਼ੀਲੈਂਡ ਦੇ ਖਿਲਾਫ ਤੀਜੇ ਵਨਡੇ ਦੇ ਦੌਰਾਨ ਸਿਰ 'ਤੇ ਸੱਟ ਲੱਗਣ ਦੇ ਬਾਅਦ ਪਾਕਿਸਤਾਨੀ ਹਰਫਨਮੌਲਾ ਸ਼ੋਏਬ ਮਲਿਕ ਆਪਣੇ ਵਰਨ ਪਰਤਨਗੇ। ਪਾਕਿਸਤਾਨ ਦੇ ਸਾਬਕਾ ਕਪਤਾਨ ਸੋਮਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨਹੀਂ ਖੇਡ ਸਕਣਗੇ।

ਸ਼ੋਏਬ ਨੂੰ ਮੁਨਰੋ ਦਾ ਥ੍ਰੋਅ ਸਿਰ 'ਤੇ ਲੱਗਾ ਸੀ। ਉਹ ਆਖਰੀ ਦੋ ਵਨਡੇ ਮੈਚ ਵੀ ਨਹੀਂ ਖੇਡ ਸਕੇ ਸਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ 'ਚ ਕਿਹਾ ਕਿ ਕਪਤਾਨ, ਮੁੱਖ ਕੋਚ ਅਤੇ ਮੈਨੇਜਰ ਨੇ ਟੀਮ ਫਿਜ਼ੀਓ ਨਾਲ ਗੱਲ ਕੀਤੀ ਅਤੇ ਸ਼ੋਏਬ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ ਗਿਆ। ਪੀ.ਸੀ.ਬੀ. ਨੇ ਇਕ ਬਿਆਨ 'ਚ ਕਿਹਾ, ''ਸ਼ੋਏਬ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਉਸ ਨੂੰ 7 ਤੋਂ 10 ਦਿਨ ਲਈ ਆਰਾਮ ਦੀ ਸਲਾਹ ਦਿੱਤੀ ਗਈ ਹੈ। ਉਹ ਬਿਹਤਰ ਮਾਹੌਲ 'ਚ ਆਰਾਮ ਦੇ ਲਈ ਵਤਨ ਪਰਤਨਗੇ।  


Related News