ਕਾਰਤਿਕ ਨੇ ਮਲੇਸ਼ੀਅਨ ਓਪਨ ਗ੍ਰਾਂ ਪ੍ਰੀ ਐਥਲੈਟਿਕਸ ''ਚ ਜਿੱਤਿਆ ਸੋਨ ਤਮਗਾ
Monday, Apr 01, 2019 - 09:35 AM (IST)

ਲਖਨਊ— ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪਹਿਲੇ ਮਲੇਸ਼ੀਅਨ ਓਪਨ ਗ੍ਰਾਂ ਪ੍ਰੀ ਐਥਲੈਟਿਕਸ ਚੈਂਪੀਅਨਸ਼ਿਪ 'ਚ ਦੇਸ਼ ਲਈ ਤਿੰਨ ਤਮਗੇ ਹਾਸਲ ਕੀਤੇ। ਮਲੇਸ਼ੀਆ 'ਚ ਐਤਵਾਰ ਨੂੰ ਸਮਾਪਤ ਦੋ ਰੋਜ਼ਾ ਪ੍ਰਤੀਯੋਗਿਤਾ 'ਚ ਉੱਤਰ ਪ੍ਰਦੇਸ਼ ਨਾਲ ਸਬੰਧ ਰਖਣ ਵਾਲੇ ਤਿੰਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਇਕ ਸੋਨ, ਇਕ ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤਿਆ। ਭਾਰਤੀ ਖੇਡ ਅਥਾਰਿਟੀ (ਸਾਈ) ਦੇ ਕਾਰਤਿਕ ਕੁਮਾਰ ਨੇ ਪੁਰਸ਼ 5000 ਮੀਟਰ ਦੌੜ 'ਚ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ ਮੇਜ਼ਬਾਨ ਖਿਡਾਰੀਆਂ ਨੂੰ ਪਿੱਛੇ ਛੱਡਦੇ ਹੋਏ ਸੋਨ ਤਮਗਾ ਜਿੱਤਿਆ। ਸਹਾਰਨਪੁਰ ਦੇ ਵਸਨੀਕ ਕਾਰਤਿਕ ਨੇ ਪਿਛਲੇ ਸਾਲ ਸਾਈ ਸੈਂਟਰ 'ਚ ਪ੍ਰਵੇਸ਼ ਕੀਤਾ। ਮਹਿਲਾ ਵਰਗ 'ਚ 1500 ਮੀਟਰ ਦੌੜ 'ਚ ਯੂਪੀ ਦੀ ਰੇਬੀ ਪਾਲ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਇਸ ਮੁਕਾਬਲੇ 'ਚ ਯੂਪੀ ਦੇ ਹੀ ਡਿੰਪਲ ਸਿੰਘ ਨੇ ਸੋਨ ਤਮਗਾ ਜਿੱਤਿਆ।