ਮਲੇਸ਼ੀਆ ਓਪਨ ਤੋਂ ਹਟੇ ਬੈਡਮਿੰਟਨ ਸਟਾਰ ਲੀ ਚੋਂਗ ਵੇਈ

03/20/2019 3:27:21 PM

ਕੁਆਲਾਲੰਪੁਰ : ਮਹਾਨ ਬੈਡਮਿੰਟਨ ਖਿਡਾਰੀ ਲੀ ਚੋਂਗ ਵੇਈ ਨੇ ਕੈਂਸਰ ਤੋਂ ਉਬਰਨ ਦੇ ਬਾਵਜੂਦ ਅਗਲੇ ਮਹੀਨੇ ਹੋਣ ਵਾਲੇ ਮਲੇਸ਼ੀਆ ਓਪਨ ਤੋਂ ਨਾਂ ਵਾਪਸ ਲੈ ਲਿਆ ਹੈ ਜਿਸ ਨਾਲ ਟੋਕਿਓ ਓਲੰਪਿਕ 2020 ਵਿਚ ਉਸ ਦੀ ਹਿੱਸੇਦਾਰੀ ਖਟਾਈ 'ਚ ਪੈ ਗਈ ਹੈ। ਲੀ ਨੂੰ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਹੈ। ਮਲੇਸ਼ੀਆਈ ਬੈਡਮਿੰਟਨ ਸੰਘ ਨੇ ਕਿਹਾ, ''ਆਪਣੇ ਸਰੀਰ 'ਤੇ ਜ਼ਿਆਦਾ ਬੋਝ ਨਹੀਂ ਪਾਉਣ ਦੇ ਇਰਾਦੇ ਨਾਲ ਲੀ ਨੇ ਆਗਾਮੀ ਮਲੇਸ਼ੀਆ ਓਪਨ ਨਹੀਂ ਖੇਡਣ ਦਾ ਫੈਸਲਾ ਲਿਆ ਹੈ। ਅਸੀਂ ਚਾਹੁੰਦੇ ਹਾਂ ਕਿ ਉਸ ਨੂੰ ਰਿਕਵਰੀ ਲਈ ਪੂਰਾ ਸਮਾਂ ਦਿੱਤਾ ਜਾਵੇ। ਨੱਕ ਦੇ ਸ਼ੁਰੂਆਤੀ ਗੇੜ ਦਾ ਪਤਾ ਚੱਲਣ ਤੋਂ ਬਾਅਦ ਤਿਨ ਵਾਰ ਓਲੰਪਿਕ ਚਾਂਦੀ ਤਮਗਾ ਜੇਤੂ ਲੀ ਪਿਛਲੇ ਸਾਲ ਜੁਲਾਈ ਬੈਡਮਿੰਟਨ ਤੋਂ ਦੂਰ ਹੈ।''


Related News