ਮਲੇਸ਼ੀਆ ਮਾਸਟਰਸ: ਪੀਵੀ ਸਿੰਧੂ ਜਿੱਤ ਨਾਲ ਪੁੱਜੀ ਅਗਲੇ ਦੌਰ 'ਚ

05/27/2023 2:22:42 PM

ਕੁਆਲਾਲੰਪੁਰ : ਦੋ ਵਾਰ ਦੀ ਓਲੰਪਿਕ ਚੈਂਪੀਅਨ ਪੀ.ਵੀ. ਸਿੰਧੂ ਨੇ ਮਹਿਲਾ ਸਿੰਗਲਜ਼ ਵਿੱਚ ਚੀਨ ਦੀ ਯੀ ਮਾਨ ਝਾਂਗ ਨੂੰ ਹਰਾ ਕੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਛੇਵਾਂ ਦਰਜਾ ਪ੍ਰਾਪਤ ਸਿੰਧੂ ਨੇ ਹੇਠਲੇ ਦਰਜੇ ਦੀ ਝਾਂਗ ਨੂੰ 21-16, 13-21, 22- 20 ਨਾਲ ਹਰਾਇਆ।

ਵਿਸ਼ਵ ਵਿੱਚ 13ਵੀਂ ਰੈਂਕਿੰਗ ਵਾਲੀ ਸਿੰਧੂ ਨੇ ਆਲ ਇੰਗਲੈਂਡ ਓਪਨ ਦੇ ਆਖਰੀ 32 ਵਿੱਚ 18ਵੀਂ ਰੈਂਕਿੰਗ ਦੀ ਝਾਂਗ ਤੋਂ ਹਾਰ ਦਾ ਵੀ ਬਦਲਾ ਲਿਆ। ਸਿੰਧੂ ਦਾ ਅਗਲਾ ਮੁਕਾਬਲਾ ਵਿਸ਼ਵ ਦੀ ਨੌਵੇਂ ਨੰਬਰ ਦੀ ਖਿਡਾਰੀ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਟੀ ਨਾਲ ਹੋਵੇਗਾ, ਜਿਸ ਨੇ ਦੂਜਾ ਦਰਜਾ ਪ੍ਰਾਪਤ ਚੀਨ ਦੀ ਯੀ ਜ਼ੀ ਵਾਂਗ ਨੂੰ 21-18, 22-20 ਨਾਲ ਹਰਾਇਆ। ਪੁਰਸ਼ ਸਿੰਗਲਜ਼ ਵਿੱਚ ਕਿਦਾਂਬੀ ਸ੍ਰੀਕਾਂਤ ਨੂੰ ਕੁਆਲੀਫਾਇਰ ਇੰਡੋਨੇਸ਼ੀਆ ਦੇ ਕ੍ਰਿਸਟੀਅਨ ਅਦਿਨਾਤਾ ਨੇ 16-21, 21-16, 21-11 ਨਾਲ ਹਰਾਇਆ।


Tarsem Singh

Content Editor

Related News