ਗਿੱਲ ਨੂੰ ਵਨਡੇ ਕਪਤਾਨ ਬਣਾਉਣ ਦਾ ਫੈਸਲਾ ਸਹੀ : ਗਾਂਗੁਲੀ

Thursday, Oct 09, 2025 - 11:33 PM (IST)

ਗਿੱਲ ਨੂੰ ਵਨਡੇ ਕਪਤਾਨ ਬਣਾਉਣ ਦਾ ਫੈਸਲਾ ਸਹੀ : ਗਾਂਗੁਲੀ

ਕੋਲਕਾਤਾ : ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਸ਼ੁਭਮਨ ਗਿੱਲ ਨੂੰ ਭਾਰਤ ਦੀ ਵਨਡੇ ਟੀਮ ਦੀ ਕਪਤਾਨੀ ਸੌਂਪਣ ਦੇ ਫੈਸਲੇ ਦਾ ਸਮਰਥਣ ਕਰਦਿਆਂ ਇਸ ਨੂੰ ‘ਉਚਿਤ ਫੈਸਲਾ’ ਦੱਸਿਆ। ਗਾਂਗੁਲੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਰੋਹਿਤ ਦੇ ਨਾਲ ਸਲਾਹ-ਮਸ਼ਵਰਾ ਕਰ ਕੇ ਹੀ ਕੀਤਾ ਗਿਆ ਹੈ। ਮੈਨੂੰ ਪਤਾ ਨਹੀਂ ਅੰਦਰ ਕੀ ਹੈ। ਮੈਨੂੰ ਲੱਗਦਾ ਹੈ ਕਿ ਇਹ ਉਚਿਤ ਫੈਸਲਾ ਹੈ। ਰੋਹਿਤ ਖੇਡਦਾ ਰਹਿ ਸਕਦਾ ਹੈ ਅਤੇ ਇਸ ਦੌਰਾਨ ਤੁਸੀਂ ਇਕ ਨੌਜਵਾਨ ਕਪਤਾਨ ਨੂੰ ਤਿਆਰ ਕਰ ਸਕਦੇ ਹੋ। ਇਸ ਲਈ ਮੈਨੂੰ ਇਸ ’ਚ ਕੋਈ ਸਮੱਸਿਆ ਨਹੀਂ ਦਿਸਦੀ।

ਗਾਂਗੁਲੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਰੋਹਿਤ ਨਾਲ ਗੱਲ ਕੀਤੀ ਗਈ ਹੋਵੇਗੀ। ਇਸ ਲਈ ਮੈਨੂੰ ਨਹੀਂ ਪਤਾ ਕਿ ਇਹ ‘ਬਰਖਾਸਤਗੀ’ ਹੈ ਜਾਂ ਕੁਝ ਹੋਰ। ਮੈਨੂੰ ਯਕੀਨ ਹੈ ਕਿ ਇਹ ਆਪਸੀ ਗੱਲਬਾਤ ਹੋਵੇਗੀ ਕਿਉਂਕਿ ਰੋਹਿਤ ਇਕ ਬਿਹਤਰੀਨ ਕਪਤਾਨ ਰਿਹਾ ਹੈ। ਪਿਛਲੇ 2 ਸਾਲਾਂ ’ਚ ਉਸ ਨੇ ਟੀ-20 ਕੱਪ ਜਿੱਤਿਆ ਹੈ। ਉਸ ਨੇ ਚੈਂਪੀਅਨਸ ਟਰਾਫੀ ਜਿੱਤੀ ਹੈ। ਇਸ ਲਈ ਰੋਹਿਤ ਸ਼ਰਮਾ ਲਈ ਪ੍ਰਦਰਸ਼ਨ ਕੋਈ ਮੁੱਦਾ ਨਹੀਂ ਹੈ।


author

Hardeep Kumar

Content Editor

Related News