ਭਾਰਤੀ ਵਨਡੇ ਟੀਮ 2 ਜਥਿਆਂ ’ਚ 15 ਅਕਤੂਬਰ ਨੂੰ ਆਸਟ੍ਰੇਲੀਆ ਹੋਵੇਗੀ ਰਵਾਨਾ

Thursday, Oct 09, 2025 - 12:53 AM (IST)

ਭਾਰਤੀ ਵਨਡੇ ਟੀਮ 2 ਜਥਿਆਂ ’ਚ 15 ਅਕਤੂਬਰ ਨੂੰ ਆਸਟ੍ਰੇਲੀਆ ਹੋਵੇਗੀ ਰਵਾਨਾ

ਨਵੀਂ ਦਿੱਲੀ- ਭਾਰਤੀ ਵਨਡੇ ਕ੍ਰਿਕਟ ਟੀਮ 2 ਵੱਖ-ਵੱਖ ਜਥਿਆਂ ’ਚ 15 ਅਕਤੂਬਰ ਨੂੰ ਦਿੱਲੀ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਵੇਗਾ। ਯਾਤਰਾ ਦਾ ਆਖਰੀ ਪ੍ਰੋਗਰਾਮ ਟਿਕਟਾਂ ਦੀ ਉਪਲੱਬਧਤਾ ਅਤੇ ਰੁਝੇਵਿਆਂ ’ਤੇ ਨਿਰਭਰ ਹੋਵੇਗਾ। ਭਾਰਤ ਨੇ ਆਸਟ੍ਰੇਲੀਆ ਵਿਚ 3 ਵਨਡੇ ਅਤੇ 5 ਟੀ-20 ਮੈਚ ਖੇਡਣੇ ਹਨ।
ਬੀ. ਸੀ. ਸੀ. ਆਈ. ਸੂਤਰਾਂ ਅਨੁਸਾਰ ਖਿਡਾਰੀਆਂ ਦਾ ਇਕ ਸਮੂਹ ਸਵੇਰੇ ਰਵਾਨਾ ਹੋਵੇਗਾ, ਜਦਕਿ ਅਗਲਾ ਸਮੂਹ ਸ਼ਾਮ ਨੂੰ ਜਾਵੇਗਾ। ਲੰਬੀ ਦੂਰੀ ਦੀ ਉਡਾਨ ਲਈ ਬਿਜ਼ਨਸ ਕਲਾਸ ਦੀਆਂ ਟਿਕਟਾਂ ਦੀ ਉਪਲੱਬਧਤਾ ’ਤੇ ਇਹ ਨਿਰਭਰ ਕਰੇਗਾ। ਸਾਬਕਾ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਤੇ ਉੱਪ ਕਪਤਾਨ ਸ਼੍ਰੇਅਸ ਅਈਅਰ ਟੀਮ ਦੀ ਰਵਾਨਗੀ ਤੋਂ ਪਹਿਲਾਂ ਦਿੱਲੀ ’ਚ ਟੈਸਟ ਟੀਮ ਦੇ ਮੈਂਬਰਾਂ ਨਾਲ ਜੁੜਨਗੇ।


author

Hardeep Kumar

Content Editor

Related News