KL ਰਾਹੁਲ ਦਾ 9 ਸਾਲ ਦਾ ਇੰਤਜ਼ਾਰ ਖਤਮ, ਘਰੇਲੂ ਮੈਦਾਨ ''ਤੇ ਲਾਇਆ ਸੈਂਕੜਾ; ਗਿੱਲ ਨੇ ਵੀ ਬਣਾਇਆ Record
Friday, Oct 03, 2025 - 01:20 PM (IST)

ਅਹਿਮਦਾਬਾਦ (ਏਜੰਸੀ)- ਭਾਰਤੀ ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਮੈਚ ਦੌਰਾਨ ਘਰੇਲੂ ਮੈਦਾਨ 'ਤੇ ਸੈਂਕੜਾ ਲਗਾਉਣ ਦੇ ਆਪਣੇ ਲੰਬੇ ਇੰਤਜ਼ਾਰ ਨੂੰ ਖਤਮ ਕਰ ਦਿੱਤਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ, ਰਾਹੁਲ ਨੇ ਟੈਸਟ ਕ੍ਰਿਕਟ ਵਿੱਚ ਆਪਣਾ 11ਵਾਂ ਸੈਂਕੜਾ ਜੜਿਆ। ਇਸੇ ਮੈਚ ਵਿੱਚ ਕਪਤਾਨ ਸ਼ੁਭਮਨ ਗਿੱਲ ਨੇ ਵੀ ਇੱਕ ਖਾਸ ਉਪਲਬਧੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: ਏਅਰਪੋਰਟ 'ਤੇ ਦਿਖੇ ਡਰੋਨ, ਮਚਿਆ ਹੜਕੰਪ, 17 ਉਡਾਣਾਂ ਕੀਤੀਆਂ ਗਈਆਂ ਰੱਦ
ਰਾਹੁਲ ਨੇ ਘਰੇਲੂ ਮੈਦਾਨ 'ਤੇ ਆਪਣਾ ਆਖਰੀ ਸੈਂਕੜਾ ਦਸੰਬਰ 2016 ਵਿੱਚ ਚੇਨਈ ਵਿਖੇ ਇੰਗਲੈਂਡ ਖਿਲਾਫ ਲਗਾਇਆ ਸੀ, ਜਿੱਥੇ ਉਨ੍ਹਾਂ ਨੇ 199 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਘਰੇਲੂ ਮੈਦਾਨ 'ਤੇ ਦੂਜਾ ਸੈਂਕੜਾ ਲਗਾਉਣ ਲਈ 3211 ਦਿਨ (ਲਗਭਗ 9 ਸਾਲ) ਅਤੇ 26 ਪਾਰੀਆਂ ਦਾ ਇੰਤਜ਼ਾਰ ਕਰਨਾ ਪਿਆ। ਇਹ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਘਰੇਲੂ ਮੈਦਾਨ 'ਤੇ 2 ਸੈਂਕੜਿਆਂ ਵਿਚਾਲੇ ਸਭ ਤੋਂ ਲੰਬਾ ਵਕਫ਼ਾ ਹੈ। ਇਹ ਸਾਲ ਟੈਸਟ ਕ੍ਰਿਕਟ ਵਿੱਚ ਰਾਹੁਲ ਲਈ ਸਭ ਤੋਂ ਵਧੀਆ ਸਾਬਤ ਹੋਇਆ ਹੈ, ਜਿੱਥੇ ਉਨ੍ਹਾਂ ਨੇ 7 ਮੈਚਾਂ ਅਤੇ 13 ਪਾਰੀਆਂ ਵਿੱਚ 54.08 ਦੀ ਔਸਤ ਨਾਲ 649 ਦੌੜਾਂ ਬਣਾਈਆਂ ਹਨ, ਜਿਸ ਵਿੱਚ 3 ਸੈਂਕੜੇ ਅਤੇ 2 ਅਰਧ ਸੈਂਕੜੇ ਸ਼ਾਮਲ ਹਨ।
ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤੀ ਫਿਲਮਾਂ ਦੀ ਸਕ੍ਰੀਨਿੰਗ ਕੀਤੀ ਰੱਦ, ਇਸ ਕਾਰਨ ਲਿਆ ਗਿਆ ਫੈਸਲਾ
ਇਸ ਦੇ ਨਾਲ ਹੀ, ਕਪਤਾਨ ਸ਼ੁਭਮਨ ਗਿੱਲ ਨੇ ਇੱਕ ਇਤਿਹਾਸਕ ਅਰਧ ਸੈਂਕੜਾ (50) ਲਗਾਇਆ। ਉਹ ਸੁਨੀਲ ਗਾਵਸਕਰ ਤੋਂ ਬਾਅਦ ਦੂਜੇ ਅਜਿਹੇ ਭਾਰਤੀ ਕਪਤਾਨ ਬਣ ਗਏ ਹਨ, ਜਿਨ੍ਹਾਂ ਨੇ ਘਰੇਲੂ ਮੈਦਾਨ 'ਤੇ ਕਪਤਾਨ ਵਜੋਂ ਆਪਣੀ ਪਹਿਲੀ ਪਾਰੀ ਵਿੱਚ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹੋਣ। ਗਾਵਸਕਰ ਨੇ ਇਹ ਕਾਰਨਾਮਾ 1978 ਵਿੱਚ ਵੈਸਟਇੰਡੀਜ਼ ਖਿਲਾਫ ਕੀਤਾ ਸੀ।
ਇਹ ਵੀ ਪੜ੍ਹੋ: ਹੋ ਗਿਆ ਵੱਡਾ ਹਮਲਾ, ਮਾਰੇ ਗਏ 57 ਨਿਰਦੋਸ਼ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8