ਮਜ਼ਬੂਤ ਵਾਪਸੀ ਕਰਨਾ ਬਹੁਤ ਮਾਇਨੇ ਰੱਖਦਾ ਹੈ : ਧੋਨੀ

Friday, Oct 01, 2021 - 08:29 PM (IST)

ਮਜ਼ਬੂਤ ਵਾਪਸੀ ਕਰਨਾ ਬਹੁਤ ਮਾਇਨੇ ਰੱਖਦਾ ਹੈ : ਧੋਨੀ

ਸ਼ਾਰਜਾਹ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਥੇ ਵੀਰਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਉਣ ਤੋਂ ਬਾਅਦ ਕਿਹਾ ਕਿ ਇਹ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਪਿਛਲੀ ਵਾਰ ਅਸੀਂ ਕਿਹਾ ਸੀ ਕਿ ਅਸੀਂ ਮਜ਼ਬੂਤ ਵਾਪਸੀ ਕਰਨਾ ਕਰਾਂਗੇ। ਧੋਨੀ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਇਸ ਲਈ ਜਾਣੇ ਜਾਂਦੇ ਹਾਂ ਅਤੇ ਬਹੁਤ ਕੁਝ ਦਾਅ 'ਤੇ ਲੱਗਿਆ ਸੀ। ਤੁਸੀਂ ਹਮੇਸ਼ਾ ਮੈਚ ਨਹੀਂ ਜਿੱਤੋਗੇ ਅਤੇ ਪਿਛਲੇ ਸੀਜ਼ਨ ਬਹੁਤ ਕੁਝ ਸਾਡੇ ਪੱਖ 'ਚ ਨਹੀਂ ਗਿਆ ਸੀ। ਖਿਡਾਰੀਆਂ ਨੇ ਗਤੀ ਨੂੰ ਬਣਾਏ ਰੱਖਣ ਦੇ ਲਈ ਵਧੀਆ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੇ ਖੇਡ ਦੇ ਸਾਰੇ ਵਿਭਾਗਾਂ ਵਿਚ ਸੰਤੁਲਨ 'ਚ ਰੱਖਣ ਦੀ ਜ਼ਿੰਮੇਦਾਰੀ ਲਈ ਹੈ। ਇਸ ਲਈ ਖਿਡਾਰੀਆਂ ਅਤੇ ਸਪੋਰਟ ਸਟਾਫ ਨੂੰ ਜਿੱਤ ਦਾ ਸਿਹਰਾ ਜਾਂਦਾ ਹੈ। 

ਇਹ ਖ਼ਬਰ ਪੜ੍ਹੋ- ਦੂਜੇ ਦਿਨ ਵੀ ਖਰਾਬ ਮੌਸਮ ਪਰ ਮੰਧਾਨਾ ਨੇ ਲਗਾਇਆ ਇਤਿਹਾਸਕ ਸੈਂਕੜਾ

 PunjabKesari

ਧੋਨੀ ਨੇ ਕਿਹਾ ਕਿ ਗੇਂਦਬਾਜ਼ਾਂ ਨੇ ਗੇਂਦ ਨੂੰ ਅੱਗੇ ਸਵਿੰਗ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋ ਉਨ੍ਹਾਂ ਨੇ ਇਸ ਨੂੰ ਬਹੁਤ ਅੱਗੇ ਸੁੱਟਿਆ ਤਾਂ ਸਿੱਧੇ ਸ਼ਾਟ ਲੱਗੇ ਪਰ ਬਾਅਦ ਵਿਚ ਉਹ ਬਹੁਤ ਵਧੀਆ ਤਰ੍ਹਾਂ ਨਾਲ ਐਡਜੈਸਟ ਹੋ ਗਏ। ਮੈਂ ਗੇਂਦਬਾਜ਼ਾਂ ਨੂੰ ਕਿਹਾ ਕਿ ਅੱਜ ਦੇ ਖੇਡ 'ਚ ਹਾਲਾਤ ਦਾ ਫਾਇਦਾ ਚੁੱਕਣ ਦੀ ਜ਼ਰੂਰਤ ਹੈ। ਜੇਕਰ ਸ਼ੁਰੂਆਤ ਵਿਚ ਸਧਾਰਨ ਗੇਂਦ ਰੁਕ ਕੇ ਆਈ ਤਾਂ ਬਾਅਦ ਵਿਚ ਬੱਲੇ 'ਤੇ ਵਧੀਆ ਤਰੀਕੇ ਨਾਲ ਲੱਗੇਗੀ। 
 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News