ਏਸ਼ੀਆਈ ਖੇਡਾਂ ਅਤੇ ਪੈਰਾ ਏਸ਼ੀਅਨ ਖੇਡਾਂ ਵਿੱਚ 100 ਤੋਂ ਵੱਧ ਤਗ਼ਮੇ ਜਿੱਤਣਾ ਵੱਡੀ ਪ੍ਰਾਪਤੀ : ਪੀ.ਟੀ. ਊਸ਼ਾ
Wednesday, Nov 08, 2023 - 07:38 PM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੀ ਪ੍ਰਧਾਨ ਪੀ. ਟੀ. ਊਸ਼ਾ ਨੇ ਹਾਂਗਜ਼ੂ ਵਿੱਚ ਹਾਲ ਹੀ ਵਿੱਚ ਸਮਾਪਤ ਹੋਈਆਂ ਏਸ਼ੀਆਈ ਖੇਡਾਂ ਅਤੇ ਪੈਰਾ ਏਸ਼ੀਅਨ ਖੇਡਾਂ 'ਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਦੱਸਦੇ ਹੋਏ ਬੁੱਧਵਾਰ ਨੂੰ ਇੱਥੇ ਕਿਹਾ ਕਿ ਇਨ੍ਹਾਂ ਦੋਵਾਂ ਮੁਕਾਬਲਿਆਂ 'ਚ 100 ਤੋਂ ਵੱਧ ਤਮਗੇ ਜਿੱਤਣਾ ਵੱਡੀ ਪ੍ਰਾਪਤੀ ਹੈ। ਊਸ਼ਾ ਰਾਸ਼ਟਰੀ ਖੇਡਾਂ ਦੇ ਗੋਲਫ ਮੁਕਾਬਲੇ ਨੂੰ ਦੇਖਣ ਲਈ ਇੱਥੇ ਦਿੱਲੀ ਗੋਲਫ ਕਲੱਬ ਪਹੁੰਚੀ ਸੀ।
ਇਹ ਵੀ ਪੜ੍ਹੋ : MS ਧੋਨੀ ਨੇ ਖਰੀਦੀ ਨਵੀਂ ਜਾਵਾ 42 ਬਾਬਰ (ਦੇਖੋ ਤਸਵੀਰਾਂ)
ਇੱਥੇ ਜਾਰੀ ਇੱਕ ਰੀਲੀਜ਼ ਦੇ ਅਨੁਸਾਰ, ਊਸ਼ਾ ਨੇ ਕਿਹਾ, “ਸਾਡੇ ਖਿਡਾਰੀਆਂ ਨੇ ਏਸ਼ੀਆਈ ਖੇਡਾਂ ਅਤੇ ਏਸ਼ੀਅਨ ਪੈਰਾ ਖੇਡਾਂ ਦੋਵਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਦੋਵਾਂ ਮੁਕਾਬਲਿਆਂ ਵਿੱਚ 100 ਤੋਂ ਵੱਧ ਤਗਮੇ ਜਿੱਤਣਾ ਵੱਡੀ ਪ੍ਰਾਪਤੀ ਹੈ। ਜਦੋਂ ਵੀ ਮੈਂ ਏਸ਼ੀਅਨ ਖੇਡਾਂ ਦੇ ਕਿਸੇ ਵੀ ਸਥਾਨ 'ਤੇ ਜਾਂਦੀ ਸੀ, ਉੱਥੇ ਕੋਈ ਭਾਰਤੀ ਤਗਮਾ ਜਿੱਤਦਾ ਹੁੰਦਾ ਸੀ, ਜਿਸ ਨਾਲ ਮੈਨੂੰ ਮਾਣ ਮਹਿਸੂਸ ਹੁੰਦਾ ਸੀ।'' ਭਾਰਤ ਨੇ ਏਸ਼ੀਆਈ ਖੇਡਾਂ ਵਿੱਚ 28 ਸੋਨ ਤਗਮਿਆਂ ਸਮੇਤ ਕੁੱਲ 107 ਤਗਮੇ ਜਿੱਤੇ ਸਨ। ਇਸ ਤੋਂ ਬਾਅਦ ਭਾਰਤ ਪੈਰਾ ਏਸ਼ੀਅਨ ਖੇਡਾਂ 'ਚ 29 ਸੋਨ ਤਮਗਿਆਂ ਸਮੇਤ 111 ਤਗਮੇ ਜਿੱਤੇ ਸਨ।
ਊਸ਼ਾ ਨੇ ਏਸ਼ੀਆਈ ਖੇਡਾਂ ਵਿੱਚ ਭਾਰਤੀ ਗੋਲਫਰਾਂ ਖਾਸ ਕਰਕੇ ਅਦਿਤੀ ਅਸ਼ੋਕ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ। ਅਦਿਤੀ ਨੇ ਮਹਿਲਾਵਾਂ ਦੇ ਵਿਅਕਤੀਗਤ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਊਸ਼ਾ ਨੇ ਕਿਹਾ, ''ਰਾਸ਼ਟਰੀ ਖੇਡਾਂ 'ਚ ਗੋਲਫਰਾਂ ਨੂੰ ਮੁਕਾਬਲਾ ਕਰਦੇ ਦੇਖਣਾ ਬਹੁਤ ਵਧੀਆ ਅਨੁਭਵ ਸੀ। ਮੈਂ ਕਦੇ ਗੋਲਫ ਟੂਰਨਾਮੈਂਟ ਇੰਨੇ ਨੇੜਿਓਂ ਨਹੀਂ ਦੇਖਿਆ ਸੀ। ਅਸਲ ਵਿੱਚ, ਮੈਂ ਅੱਜ ਗੋਲਫ ਵਿੱਚ ਵੀ ਆਪਣਾ ਹੱਥ ਅਜ਼ਮਾਇਆ। ਉਸ ਨੇ ਕਿਹਾ, ''ਏਸ਼ੀਅਨ ਖੇਡਾਂ 'ਚ ਸਾਡੇ ਗੋਲਫਰਾਂ ਖਾਸ ਕਰਕੇ ਅਦਿਤੀ ਅਸ਼ੋਕ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਸ ਤੋਂ ਮੈਂ ਬਹੁਤ ਖੁਸ਼ ਹਾਂ। ਮੈਂ ਉਸਨੂੰ ਉਸਦੀ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਲਈ ਵਧਾਈ ਦੇਣਾ ਚਾਹੁੰਦੀ ਹਾਂ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ