ਭਾਰਤ ਦੇ 8 ਖਿਡਾਰੀ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡ੍ਰਾ ''ਚ

03/26/2019 4:55:04 PM

ਨਵੀਂ ਦਿੱਲੀ —ਭਾਰਤ ਦੇ ਚਾਰ ਪੁਰਸ਼ ਤੇ ਚਾਰ ਮਹਿਲਾ ਖਿਡਾਰੇ ਮੰਗਲਵਾਰ ਨੂੰ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਲੀਫਿਕੇਸ਼ਨ ਨਾਲ ਮੁੱਖ ਡ੍ਰਾ 'ਚ ਜਗ੍ਹਾ ਬਣਾ ਲਈ। ਪੁਰਸ਼ ਵਰਗ 'ਚ ਕਾਰਤਿਕ ਜਿੰਦਲ, ਰਾਹੁਲ ਯਾਦਵ, ਸਿੱਧਾਰਥ ਠਾਕੁਰ ਤੇ ਕਾਰਤੀਕੇਏ ਗੁਲਸ਼ਨ ਕੁਮਾਰ ਨੇ ਮੁੱਖ ਡ੍ਰਾ 'ਚ ਜਗ੍ਹਾ ਬਣਾਈ ਜਦ ਕਿ ਮਹਿਲਾ ਵਰਗ 'ਚ ਰਿਤੀਕਾ ਠੱਕਰ, ਵੈਦੇਹੀ ਚੌਧਰੀ, ਰਿਆ ਮੁਖਰਜੀ ਤੇ ਪ੍ਰਾਸ਼ੀ ਜੋਸ਼ੀ ਨੇ ਵੀ ਮੁੱਖ ਡ੍ਰਾ 'ਚ ਜਗ੍ਹਾ ਬਣਾਈ।

ਕਾਰਤਕ ਜਿੰਦਲ ਨੇ ਰੂਸ ਦੇ ਪਾਵੇਲ ਕੋਤਸਾਰੇਂਕੋ ਨੂੰ 21-19, 21-9 ਤੋਂ ਤੇ ਵਤਨੀ ਸ਼ਰਤ ਦੁੰਨਿਆ ਨੂੰ 21-12,21-23, 21-19 ਨਾਲ ਹਰਾਇਆ। ਰਾਹੁਲ ਯਾਦਵ ਨੇ ਵਤਨੀ ਅਨੀਤ ਕੁਮਾਰ  ਨੂੰ 21-11, 21-12 ਨਾਲ ਤੇ ਅਨੰਤ ਸ਼ਿਵਮ ਜਿੰਦਲ ਨੂੰ 21-14, 21-15 ਨਾਲ ਹਾਰ ਕੀਤਾ।

ਸਿੱਧਾਰਥ ਠਾਕੁਰ ਨੂੰ ਅਮਰੀਕਾ ਦੇ ਮੈਥਿਊ ਫੋਗਾਟਰੀ ਤੋਂ ਪਹਿਲਾਂ ਰਾਊਂਡ 'ਚ ਵਾਕਓਵਰ ਮਿਲਿਆ ਤੇ ਦੂਜੇ ਰਾਊਂਡ 'ਚ ਉਨ੍ਹਾਂ ਨੇ ਗੁਰਪ੍ਰਤਾਪ ਸਿੰਘ ਧਾਲੀਵਾਲ ਨੂੰ 21-6, 21-13 ਨਾਲ ਹਾਰ ਕੀਤਾ।ਕਾਰਤੀਕੇ ਨੇ ਸਤੇਂਦਰ ਮਲਿਕ ਨੂੰ 21-7, 21-5 ਨਾਲ ਤੇ ਸਿੱਧਾਰਥ ਨੂੰ 21-16, 21-13 ਨਾਲ ਹਰਾਇਆ। ਔਰਤਾਂ 'ਚ ਵੈਦੇਹੀ ਨੂੰ ਅਮਰੀਕਾ ਦੀ ਲਾਰੇਨ ਲੈਮ ਤੋਂ ਤੇ ਰਿਆ ਮੁੱਖਰਜੀ ਨੂੰ ਵਤਨੀ ਸ਼ੈਲੀ ਰਾਣੇ ਤੋਂ ਵਾਕਓਵਰ ਮਿਲ ਗਿਆ। ਰਿਤੀਕਾ ਨੇ ਮਿਸਰ ਦੀ ਦੋਹਾ ਹੈਨੀ ਨੂੰ 21-6, 21-6 ਨਾਲ ਤੇ ਪ੍ਰਾਸ਼ੀ ਨੇ ਸ਼ਰੂਤੀ ਮੁੰਡਾਡਾ ਨੂੰ 21-14, 21-17 ਨਾਲਹਰਾਇਆ। ਮੁੱਖ ਡ੍ਰਾ 'ਚ ਕਾਰਤਿਕ ਦਾ ਮੁਕਾਬਲਾ ਸੱਤਵੀਂ ਸੀਡ ਥਾਈਲੈਂਡ ਦੇ ਖੋਸਿਤ ਫੇਤਪ੍ਰਾਦਬ ਤੋਂ, ਕਾਰਤੀਕੇਏ ਦਾ ਬੀ ਸਾਈ ਪ੍ਰਣੀਤ ਨਾਲ, ਰਾਹੁਲ ਦਾ ਡੈਨਮਾਕਰ ਦੇ ਜਾਨ ਓ ਜੋਰਗੇਨਸਨ ਨਾਲ ਤੇ ਸਿੱਧਾਰਥ ਠਾਕੁਰ ਦਾ ਥਾਈਲੈਂਡ ਦੇ ਸੁਪਨਿਉ ਅਵਿਹਿੰਗਸੇਨਨ ਨਾਲ ਮੁਕਾਬਲਾ ਹੋਵੇਗਾ।


Related News