ਮਹੇਸ਼ਵਰੀ ਨੇ 3000 ਮੀਟਰ ਸਟੀਪਲਚੇਜ਼ 'ਚ ਤੋੜਿਆ ਰਾਸ਼ਟਰੀ ਰਿਕਾਰਡ

11/7/2019 5:41:47 PM

ਸਪੋਰਸਟ ਡੈਸਕ— ਤੇਲੰਗਾਨਾ ਦੀ ਜੀ ਮਹੇਸ਼ਵਰੀ ਨੇ ਬੁੱਧਵਾਰ ਨੂੰ 35ਵੀਂ ਰਾਸ਼ਟਰੀ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦੇ ਆਖਰੀ ਦਿਨ ਮਹਿਲਾ ਅੰਡਰ-20 3000 ਮੀਟਰ ਸਟੀਪਲਚੇਜ਼ ਖਿਤਾਬ ਜਿੱਤ ਕੇ ਰਾਸ਼ਟਰੀ ਰਿਕਾਰਡ ਬਣਾਇਆ। ਮਹੇਸ਼ਵਰੀ ਨੇ 10 ਮਿੰਟ 34.10 ਸੈਕਿੰਡ ਦਾ ਸਮਾਂ ਕੱਢਿਆ ਅਤੇ ਉਹ ਟੂਰਨਾਮੈਂਟ 'ਚ ਪਿਛਲੇ ਸਭ ਤੋਂ ਸਰਵਸ਼੍ਰੇਸ਼ਠ ਪ੍ਰਦਰਸ਼ਨ ਨਾਲ 12.71 ਸੈਕਿੰਡ ਅੱਗੇ ਰਹੀ। ਮਹੇਸ਼ਵਰੀ ਨੇ ਪਹਿਲਾਂ ਦੇ 10:53.91 ਦੇ ਰਾਸ਼ਟਰੀ ਜੂਨੀਅਰ ਰਿਕਾਰਡ ਨੂੰ ਆਸਾਨੀ ਨਾਲ ਪਿੱਛੇ ਛੱਡਿਆ ਜੋ ਨੰਦਿਨੀ ਗੁਪਤਾ ਨੇ 2017 'ਚ ਲਖਨਊ 'ਚ ਬਣਾਇਆ ਸੀ।PunjabKesariਮੇਜ਼ਬਾਨ ਦੇਸ਼ ਦੇ ਨਾਲੁਬੋਥੁ ਸ਼ਾਨਮੁਗਾ ਸ਼੍ਰੀਨਿਵਾਸ ਨੇ ਲੜਕਿਆਂ ਦੇ ਅੰਡਰ-18 ਦੀ 200 ਮੀਟਰ ਦੋੜ 'ਚ ਕਮਾਲ ਦਿਖਾਉਂਦੇ ਹੋਏ ਮੀਟ ਰਿਕਾਰਡ ਬਣਾਇਆ। ਉਨ੍ਹਾਂ ਨੇ 21.34 ਸੈਕਿੰਡ ਨਾਲ ਪਿਛਲੇ ਸਾਲ ਰਾਂਚੀ 'ਚ ਬਣਾਏ ਗਏ ਨਿਸਾਰ ਅਹਿਮਦ ਦੇ ਸਮੇਂ ਤੋਂ 0.16 ਸੈਕਿੰਡ ਦਾ ਬਿਹਤਰ ਸਮਾਂ ਕੱਢਿਆ। ਦਿਨ ਦਾ ਇਕ ਹੋਰ ਮੀਟ ਰਿਕਾਰਡ ਉਤਰਾਖੰਡ ਦੀ ਅੰਕਿਤਾ ਨੇ ਮਹਿਲਾ ਅੰਡਰ-18 ਦੀ 1500 ਮੀਟਰ ਦੋੜ 'ਚ ਬਣਾਇਆ।