ਸ਼ਾਕਿਬ ਦੇ ਮੈਚ ਫਿਕਸਿੰਗ ਮਾਮਲੇ 'ਚ ਧੋਨੀ ਅਤੇ ਰੈਨਾ ਵੀ ਆਏ ਸ਼ੱਕ ਦੀ ਲਪੇਟ 'ਚ
Thursday, Oct 31, 2019 - 11:01 AM (IST)

ਨਵੀਂ ਦਿੱਲੀ— ਬੰਗਲਾਦੇਸ਼ ਦੇ ਕ੍ਰਿਕਟਰ ਸ਼ਾਕਿਬ ਅਲ ਹਸਨ ਜਿਸ ਭਾਰਤੀ ਸੱਟੇਬਾਜ਼ ਵਿਕਰਮ ਅਗਰਵਾਲ ਕਾਰਨ ਮੈਚ ਫਿਕਸਿੰਗ 'ਚ ਫਸ ਕੇ ਦੋ ਵਰ੍ਹਿਆਂ ਲਈ ਬੈਨ ਹੋਏ, ਉਹ ਸੱਟੇਬਾਜ਼ ਚੇਨਈ ਸੁਪਰ ਕਿੰਗਜ਼ ਦੇ ਮਾਲਕ ਗੁਰੂਨਾਥ ਮਯਅੱਪਨ ਦਾ ਕਾਫੀ ਖਾਸ ਮੰਨਿਆ ਜਾਂਦਾ ਹੈ। ਦਰਅਸਲ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਮੈਚ ਫਿਕਸਿੰਗ ਦੇ ਤਾਰ ਜੋੜਦੇ ਹੋਏ ਅਜਿਹੀ ਰਿਪੋਰਟ ਬਣਾਈ ਹੈ ਜਿਸ 'ਚ ਜਾਂਚ ਮਹਿੰਦਰ ਸਿੰਘ ਧੋਨੀ ਅਤੇ ਸੁਰੇਸ਼ ਰੈਨਾ 'ਤੇ ਆਕੇ ਖੜ੍ਹੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਧੋਨੀ ਅਤੇ ਸੁਰੇਸ਼ ਰੈਨਾ ਦੇ ਅਗਰਵਾਲ ਦੇ ਨਾਲ ਚੰਗੇ ਸਬੰਧ ਸਨ। ਇੰਨਾ ਹੀ ਨਹੀਂ, ਅਗਰਵਾਲ ਦੀ ਪਤਨੀ ਅਤੇ ਮਯਅੱਪਨ ਦੀ ਪਤਨੀ ਚੰਗੀਆਂ ਸਹੇਲੀਆਂ ਦੱਸੀਆਂ ਜਾ ਰਹੀਆਂ ਹਨ। ਵਿਕਰਮ ਕਈ ਵਾਰ ਚੇਨਈ ਸੁਪਰ ਕਿੰਗਜ਼ ਟੀਮ ਦੇ ਲਈ ਡਿਨਰ ਪਾਰਟੀ ਆਯੋਜਿਤ ਕਰਵਾ ਚੁੱਕੇ ਹਨ।
ਦੱਸਿਆ ਦਾ ਰਿਹਾ ਹੈ ਕਿ ਜਾਂਚਕਰਤਾ ਨੂੰ ਇਕ ਅਜਿਹੀ ਫੋਨ ਰਿਕਾਰਡਿੰਗ ਹੱਥ ਲੱਗੀ ਹੈ ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਮਯਅੱਪਨ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਨੂੰ 2 ਮਈ 2013 ਨੂੰ ਰਾਜਸਥਾਨ ਰਾਇਲਸ ਦੇ ਖਿਲਾਫ ਹੋਣ ਵਾਲੇ ਮੈਚ 'ਚ 140 ਦੌੜਾਂ ਤਕ ਰੁਕਣ ਅਤੇ ਮੈਚ ਹਾਰਨ ਲਈ ਮਨਾ ਲਿਆ ਹੈ। ਫਿਲਹਾਲ ਇਸ ਰਿਕਾਰਡਿੰਗ ਦੀ ਤਸਦੀਕ ਅਜੇ ਨਹੀਂ ਹੋਈ ਹੈ। ਇਸ ਮਾਮਲੇ 'ਚ ਜਾਂਚ ਦਾ ਨਿਸ਼ਾਨਾ ਧੋਨੀ ਅਤੇ ਰੈਨਾ ਬਣ ਸਕਦੇ ਹਨ।