IPL-10 ''ਚ ਪੁਣੇ ਟੀਮ ਦੀ ਕਪਤਾਨੀ ਤੋਂ ਹਟਾਏ ਗਏ ਮਹਿੰਦਰ ਸਿੰਘ ਧੋਨੀ

02/19/2017 3:44:27 PM

ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਨੂੰ ਅੱਜ ਆਈ.ਪੀ.ਐੱਲ. ਫ੍ਰੈਂਚਾਈਜ਼ੀ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੇ ਕਪਤਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ''ਤੇ ਆਸਟਰੇਲੀਆਈ ਖਿਡਾਰੀ ਸਟੀਵ ਸਮਿਥ ਨੂੰ ਕਪਤਾਨੀ ਸੌਂਪੀ ਗਈ ਹੈ। ਇਸ ਤਰ੍ਹਾਂ ਨਾਲ ਧੋਨੀ ਦੀ ਕੌਮਾਂਤਰੀ ਅਤੇ ਫ੍ਰੈਂਚਾਈਜ਼ੀ ਕ੍ਰਿਕਟ ਦੋਹਾਂ ਤੋਂ ਕਪਤਾਨੀ ਦੇ ਤੌਰ ''ਤੇ ਪਾਰੀ ਸਮਾਪਤ ਹੋ ਗਈ।

ਧੋਨੀ ਨੇ ਇਸ ਸਾਲ ਦੇ ਸ਼ੁਰੂ ''ਚ ਭਾਰਤ ਦੀ ਸੀਮਿਤ ਓਵਰਾਂ ਦੀ ਟੀਮ ਦੀ ਕਪਤਾਨੀ ਛੱਡ ਦਿੱਤੀ ਸੀ ਪਰ ਉਹ ਟੀਮ ''ਚ ਬਣੇ ਹੋਏ ਹਨ। ਇਸੇ ਤਰ੍ਹਾਂ ਨਾਲ ਉਹ ਪੁਣੇ ਫ੍ਰੈਂਚਾਈਜ਼ੀ ਵੱਲੋਂ ਇਕ ਖਿਡਾਰੀ ਦੇ ਤੌਰ ''ਤੇ ਖੇਡਦੇ ਰਹਿਣਗੇ। ਰਾਈਜ਼ਿੰਗ ਸੁਪਰਜਾਇੰਟਸ ਦੇ ਮਾਲਕ ਸੰਜੀਵ ਗੋਇਨਕਾ ਨੇ ਕਿਹਾ ਕਿ ਧੋਨੀ ਨੇ ਅਸਤੀਫਾ ਨਹੀਂ ਦਿੱਤਾ। ਅਸੀਂ ਆਗਾਮੀ ਸੈਸ਼ਨ ਦੇ ਲਈ ਸਟੀਵ ਸਮਿਥ ਨੂੰ ਕਪਤਾਨ ਨਿਯੁਕਤ ਕੀਤਾ ਹੈ। ਸੱਚ ਕਹਾਂ ਤਾਂ ਪਿਛਲਾ ਸੈਸ਼ਨ ਸਾਡੇ ਲਈ ਚੰਗਾ ਨਹੀਂ ਰਿਹਾ ਅਤੇ ਅਸੀਂ ਚਾਹੁੰਦੇ ਸੀ ਕਿ ਕੋਈ ਨੌਜਵਾਨ ਖਿਡਾਰੀ ਟੀਮ ਦੀ ਅਗਵਾਈ ਕਰੇ ਅਤੇ ਅਸੀਂ ਆਗਾਮੀ ਸੈਸ਼ਨ ਤੋਂ ਪਹਿਲਾਂ ਇਸ ''ਚ ਬਦਲਾਅ ਕੀਤਾ।

ਇਹ ਪਹਿਲਾ ਮੌਕਾ ਹੈ ਜਦੋਂ ਸਾਰੇ ਸਵਰੂਪਾਂ ਤੋਂ ਭਾਰਤੀ ਟੀਮ ਦੀ ਕਪਤਾਨੀ ਛੱਡਣ ਵਾਲੇ ਧੋਨੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਗਿਆ। ਇਹ ਫੈਸਲਾ ਬੰਗਲੁਰੂ ''ਚ ਕੱਲ ਹੋਣ ਵਾਲੀ ਖਿਡਾਰੀਆਂ ਦੀ ਨਿਲਾਮੀ ਤੋਂ ਇਕ ਦਿਨ ਪਹਿਲੇ ਕੀਤਾ ਗਿਆ। ਗੋਇਨਕਾ ਨੇ ਕਿਹਾ ਕਿ ਮੈਂ ਇਕ ਕਪਤਾਨ ਅਤੇ ਇਨਸਾਨ ਦੇ ਤੌਰ ''ਤੇ ਧੋਨੀ ਦਾ ਪੂਰਾ ਸਨਮਾਨ ਕਰਦਾ ਹਾਂ। ਧੋਨੀ ਸਾਡੀ ਟੀਮ ਦਾ ਹਿੱਸਾ ਬਣੇ ਰਹਿਣਗੇ। ਫ੍ਰੈਂਚਾਈਜ਼ੀ ਦੇ ਸਰਵਸ਼੍ਰੇਸ਼ਠ ਹਿਤ ''ਚ ਲਏ ਗਏ ਫੈਸਲੇ ਦਾ ਉਨ੍ਹਾਂ ਨੇ ਸਮਰਥਨ ਕੀਤਾ ਹੈ।


Related News