IPL ਤੋਂ ਬਾਅਦ ਹੁਣ ਧੋਨੀ ਕਰਨਗੇ ਕੜਕਨਾਥ ਮੁਰਗਿਆਂ ਦਾ ਵਪਾਰ, ਦਿੱਤਾ 2000 ਚੂਚਿਆਂ ਦਾ ਆਰਡਰ

11/12/2020 10:55:37 AM

ਰਾਂਚੀ : ਆਈ.ਪੀ.ਐਲ. ਤੋਂ ਬਾਅਦ ਹੁਣ ਮਹਿੰਦਰ ਸਿੰਘ ਧੋਨੀ ਨੇ ਆਪਣੇ ਸ਼ਹਿਰ ਰਾਂਚੀ ਵਿਚ ਝਾਬੁਆ ਦੇ ਕੜਕਨਾਥ ਮੁਰਗਿਆਂ ਦਾ ਵਪਾਰ ਕਰਨ ਦਾ ਮੰਨ ਬਣਾਇਆ ਹੈ। ਧੋਨੀ ਨੇ ਬਕਾਇਦਾ ਮੱਧ ਪ੍ਰਦੇਸ਼ ਵਿਚ ਝਾਬੁਆ ਦੇ ਕੜਕਨਾਥ ਦੇ 2 ਹਜ਼ਾਰ ਚੂਚਿਆਂ ਲਈ ਆਦਿਵਾਸੀ ਕਿਸਾਨ ਨੂੰ ਭੁਗਤਾਨ ਕਰਕੇ ਆਰਡਰ ਵੀ ਦੇ ਦਿੱਤਾ ਹੈ।

ਕੈਪਟਨ ਕੂਲ ਅਤੇ ਦਿੱਗਜ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਹੁਣ ਜਲਦ ਹੀ ਆਪਣੇ ਗ੍ਰਹਿ ਨਗਰ ਰਾਂਚੀ ਵਿਚ ਐਮ.ਪੀ. ਦੇ ਝਾਬੁਆ ਦੇ ਕੜਕਨਾਥ ਮੁਰਗਿਆਂ ਦਾ ਵਪਾਰ ਕਰਦੇ ਨਜ਼ਰ ਆਉਣਗੇ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੇ ਬਾਅਦ ਧੋਨੀ ਨੇ ਜੈਵਿਕ ਖ਼ੇਤੀ ਨਾਲ ਕੜਕਨਾਥ ਮੁਰਗੇ ਦੀ ਫਾਰਮਿੰਗ ਦਾ ਵੀ ਫ਼ੈਸਲਾ ਕੀਤਾ ਹੈ। ਮੁਰਗਿਆਂ ਦੀ ਬੁਕਿੰਗ ਲਈ ਧੋਨੀ ਨੇ ਰਾਂਚੀ ਵਿਚ ਆਪਣੇ ਵੈਟਨਰੀ ਕਾਲਜ ਦੇ ਪ੍ਰੋਫੈਸਰ ਦੋਸਤ ਤੋਂ ਮਦਦ ਲਈ ਹੈ ਅਤੇ ਆਦਿਵਾਸੀ ਕਿਸਾਨ ਵਿਨੋਦ ਮੈਡਾ ਨੂੰ ਭੁਗਤਾਨ ਕਰ ਦਿੱਤਾ ਗਿਆ ਹੈ। ਮੈਡਾ ਨੂੰ 15 ਦਸੰਬਰ ਤੱਕ 2 ਹਜ਼ਾਰ ਚੂਚਿਆਂ ਦੀ ਡਿਲਿਵਰੀ ਕਰਨ ਨੂੰ ਕਿਹਾ ਹੈ।

ਇਹ ਵੀ ਪੜ੍ਹੋ: LTC ਕੈਸ਼ ਵਾਊਚਰ ਯੋਜਨਾ: ਹੁਣ ਸਰਕਾਰੀ ਮੁਲਾਜ਼ਮ ਪਰਿਵਾਰਿਕ ਮੈਂਬਰਾਂ ਦੇ ਨਾਂ ਤੋਂ ਕਰ ਸਕਦੇ ਹਨ ਖ਼ਰੀਦਦਾਰੀ

ਉਥੇ ਹੀ ਇਹ ਆਰਡਰ ਲੈ ਕੇ ਆਦਿਵਾਸੀ ਕਿਸਾਨ ਵਿਨੋਦ ਕਾਫ਼ੀ ਖ਼ੁਸ਼ ਹੈ। ਵਿਨੋਦ ਨੂੰ ਉਮੀਦ ਹੈ ਕਿ ਜਦੋਂ ਉਹ ਕੜਕਨਾਥ ਚੂਚਿਆਂ ਦੀ ਡਿਲਿਵਰੀ ਦੇਣ ਰਾਂਚੀ ਜਾਣਗੇ ਤਾਂ ਧੋਨੀ ਵਰਗੀ ਸ਼ਖ਼ਸੀਅਤ ਨਾਲ ਮੁਲਾਕਾਤ ਹੋਵੇਗੀ। ਜਾਣਕਾਰੀ ਮੁਤਾਬਕ ਧੋਨੀ ਨੇ ਪਹਿਲਾਂ ਚੂਚਿਆਂ ਲਈ ਝਾਬੁਆ ਦੇ ਕੜਕਨਾਥ ਮੁਰਗਾ ਰਿਸਰਚ ਸੈਂਟਰ ਨਾਲ ਸੰਪਰਕ ਕੀਤਾ ਸੀ ਪਰ ਸੈਂਟਰ ਵਿਚ ਉਹ ਸਮੇਂ ਚੂਜ਼ੇ ਨਹੀਂ ਸਨ। ਕੜਕਨਾਥ ਮੁਰਗਾ ਰਿਸਰਚ ਸੈਂਟਰ ਦੇ ਨਿਰਦੇਸ਼ਕ ਨੇ ਉਨ੍ਹਾਂ ਨੂੰ ਝਾਬੁਆ ਵਿਚ ਥਾਂਦਲਾ ਦੇ ਆਦਿਵਾਸੀ ਕਿਸਾਨ ਨਾਲ ਸੰਪਰਕ ਕਰਨ ਲਈ ਕਿਹਾ ਜੋ ਕੜਕਨਾਕ ਮੁਰਗੇ ਦੀ ਫਾਰਮਿੰਗ ਕਰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਕੜਕਨਾਥ ਮੁਰਗਾ ਮੱਧ ਪ੍ਰਦੇਸ਼ ਦੇ ਝਾਬੁਆ ਦੀ ਪਛਾਣ ਹੈ ਅਤੇ ਇਸੇ ਨੂੰ ਝਾਬੁਆ ਦੇ ਕੜਕਨਾਥ ਦੇ ਰੂਪ ਵਿਚ ਭਾਰਤ ਸਰਕਾਰ ਤੋਂ ਜੀ.ਆਈ. ਟੈਗ ਵੀ ਮਿਲ ਚੁੱਕਾ ਹੈ। ਇਹ ਮੁਰਗਾ ਆਪਣੇ ਕਾਲੇ ਰੰਗ, ਕਾਲੇ ਖ਼ੂਨ, ਕਾਲੀ ਹੱਡੀ ਅਤੇ ਕਾਲੇ ਮਾਸ ਨਾਲ ਲਜੀਜ਼ ਸਵਾਦ ਲਈ ਪਛਾਣਿਆ ਜਾਂਦਾ ਹੈ। ਇਹ ਮੁਰਗਾ ਫੈਟ ਅਤੇ ਕੋਲੈਸਟਰਾਲ ਫ਼੍ਰੀ ਹੁੰਦਾ ਹੈ।


cherry

Content Editor

Related News