ਨੇਪੀਅਰ 'ਚ ਧੋਨੀ-ਕੋਹਲੀ ਨੇ ਵੱਖਰੇ ਅੰਦਾਜ਼ 'ਚ ਮਨਾਇਆ ਜਿੱਤ ਦਾ ਜਸ਼ਨ (Video)

01/24/2019 2:08:43 PM

ਸਪੋਰਟਸ ਡੈਸਕ : ਨੇਪੀਅਰ ਵਨ ਡੇ ਵਿਚ ਜਿੱਤ ਹਾਸਲ ਕਰ ਕੇ ਭਾਰਤੀ ਟੀਮ ਨੇ 5 ਵਨ ਡੇ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਨੇ ਇਹ ਮੈਚ ਆਸਾਨੀ ਨਾਲ ਜਿੱਤ ਲਿਆ। ਉੱਥੇ ਹੀ ਮੈਚ ਜਿੱਤਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਵੱਖ ਅੰਦਾਜ਼ ਵਿਚ ਮੈਦਾਨ 'ਤੇ ਜਿੱਤ ਦਾ ਜਸ਼ਨ ਮਨਾਉਂਦੇ ਦਿਸੇ। ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਨਿਊਜ਼ੀਲੈਂਡ ਦੇ ਨੇਪੀਅਰ ਮੈਦਾਨ 'ਤੇ ਦਸ ਸਾਲ ਬਾਅਦ ਮਿਲੀ ਜਿੱਤ ਦੀ ਖੁਸ਼ੀ ਨੂੰ ਭਾਰਤੀ ਕਪਤਾਨ ਅਤੇ ਸਾਬਕਾ ਕਪਤਾਨ ਨੇ ਪ੍ਰਸ਼ੰਸਕਾਂ ਲਈ ਯਾਦਗਾਰ ਬਣਾ ਦਿੱਤਾ। ਦਰਅਸਲ, ਮੈਚ ਖਤਮ ਹੋਣ ਤੋਂ ਬਾਅਦ ਦੋਵੇਂ ਖਿਡਾਰੀ ਮੈਦਾਨ ਅੰਦਰ ਸੇਗਵੇ 'ਤੇ ਸਵਾਰੀ ਕਰਦੇ ਦਿਸੇ। ਆਮਤੌਰ 'ਤੇ ਸੇਗਵੇ ਕੈਮਰਾਮੈਨ ਦੇ ਕੋਲ ਹੁੰਦਾ ਹੈ, ਜੋ ਮੈਚ ਦੌਰਾਨ ਵੱਖ-ਵੱਖ ਤਰ੍ਹਾਂ ਤਸਵੀਰਾਂ ਖਿੱਚਣ ਲਈ ਇਸਤੇਮਾਲ ਕਰਦੇ ਹਨ। ਕੋਹਲੀ ਸੇਗਵੇ 'ਤੇ ਮੈਦਾਨ ਅੰਦਰ ਚੱਕਰ ਲਾਉਂਦੇ ਦਿਸੇ, ਇਸ ਦੌਰਾਨ ਉਹ ਵੱਖ-ਵੱਖ ਤਰ੍ਹਾਂ ਦੇ ਪੋਜ਼ ਵੀ ਬਣਾ ਰਹੇ ਸੀ। ਇਸ ਵੀਡੀਓ ਨੂੰ ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ।


Related News