ਕੀ ਧੋਨੀ ਨੂੰ ਰਿਟਾਇਰ ਕਰਨ ਦੀ ਤਿਆਰੀ ''ਚ ਹਨ ਸਿਲੈਕਟਰਸ, ਛੇਤੀ ਹੋਵੇਗਾ ਫੈਸਲਾ

07/15/2019 11:58:28 AM

ਸਪੋਰਟਸ ਡੈਸਕ— ਵਰਲਡ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਹੱਥੋਂ ਮਿਲੀ ਹਾਰ ਦੇ ਬਾਅਦ ਤੋਂ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਦੇ ਕਿਆਸ ਲਗਾਏ ਜਾ ਰਹੇ ਹਨ। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਭਾਵੇਂ ਹੀ ਅਜੇ ਸੰਨਿਆਸ ਦੇ ਬਾਰੇ 'ਚ ਨਾ ਸੋਚ ਰਹੇ ਹੋਣ, ਪਰ ਇਸ ਗੱਲ ਦੇ ਪੂਰੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਨ ਕਿ ਹੁਣ ਮਹਿੰਦਰ ਸਿੰਘ ਦਾ ਕਰੀਅਰ ਲਗਭਗ ਖ਼ਤਮ ਹੋ ਚੁੱਕਾ ਹੈ।
PunjabKesari
ਇਸ ਵਾਰ ਦੇ ਵਰਲਡ ਕੱਪ 'ਚ ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਨੂੰ ਲੈ ਕੇ ਕਾਫੀ ਬਹਿਸ ਛਿੜੀ ਹੋਈ ਹੈ। ਵਰਲਡ ਕੱਪ ਦੇ ਸੈਮੀਫਾਈਨਲ 'ਚ ਜਿਸ ਤਰ੍ਹਾਂ ਮਹਿੰਦਰ ਸਿੰਘ ਧੋਨੀ ਨੇ ਸਲੋਅ ਪਾਰੀ ਖੇਡੀ, ਉਸ ਨਾਲ ਧੋਨੀ ਦੀ ਬੱਲੇਬਾਜ਼ੀ 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਨਿਊਜ਼ੀਲੈਂਡ ਨਾਲ ਖੇਡੇ ਗਏ ਸੈਮੀਫਾਈਨਲ ਮੁਕਾਬਲੇ 'ਚ ਧੋਨੀ ਨੇ 31 ਗੇਂਦਾਂ 'ਚ 42 ਦੌੜਾਂ ਬਣਾਈਆਂ ਸਨ। ਧੋਨੀ ਨੇ ਪਾਰੀ ਦੀ ਸ਼ੁਰੂਆਤ ਕਾਫੀ ਸਲੋਅ ਕੀਤੀ। ਉਨ੍ਹਾਂ ਨੇ ਆਖ਼ਰੀ ਓਵਰ 'ਚ ਕੁਝ ਬਿਹਤਰੀਨ ਸ਼ਾਟ ਲਗਾਏ, ਪਰ ਉਦੋਂ ਤਕ ਕਾਫੀ ਦੇਰ ਹੋ ਚੁਕੀ ਸੀ। ਖ਼ਬਰਾਂ ਮੁਤਾਬਕ ਬੀ.ਸੀ.ਸੀ.ਆਈ. ਨਾਲ ਜੁੜੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪੂਰੇ ਵਰਲਡ ਕੱਪ 'ਚ ਧੋਨੀ ਦੀ ਸਲੋਅ ਬੱਲੇਬਾਜ਼ੀ ਨੂੰ ਦੇਖਦੇ ਹੋਏ ਮੁੱਖ ਚੋਣਕਰਤਾ ਐੱਮ.ਐੱਸ.ਕੇ. ਪ੍ਰਸਾਦ ਛੇਤੀ ਹੀ ਉਨ੍ਹਾਂ ਨਾਲ ਗੱਲ ਕਰਨਗੇ। ਹਾਲਾਂਕਿ ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਸੰਕੇਤ ਦੇ ਦਿੱਤੇ ਹਨ ਕਿ ਹੁਣ ਧੋਨੀ ਨੂੰ ਟੀਮ 'ਚੋਂ ਬਾਹਰ ਕਰਨ ਦਾ ਸਮਾਂ ਆ ਗਿਆ ਹੈ।
PunjabKesari
ਰਿਪੋਰਟ 'ਚ ਬੀ.ਸੀ.ਸੀ.ਆਈ. ਨਾਲ ਜੁੜੇ ਭਰੋਸੇਯੋਗ ਸੂਤਰਾਂ ਦੇ ਹਵਾਲੇ 'ਚ ਕਿਹਾ ਗਿਆ ਹੈ, ''ਅਸੀਂ (ਬੋਰਡ ਅਧਿਕਾਰੀ) ਇਸ ਗੱਲ ਤੋਂ ਹੈਰਾਨ ਹਾਂ ਕਿ ਧੋਨੀ ਨੇ ਅਜੇ ਤਕ ਅਜਿਹਾ ਕਿਉਂ ਨਹੀਂ ਕੀਤਾ ਹੈ। ਰਿਸ਼ਭ ਪੰਤ ਜਿਹੇ ਯੁਵਾ ਖਿਡਾਰੀ ਉਨ੍ਹਾਂ ਦੀ ਜਗ੍ਹਾ ਲੈਣ ਦਾ ਇੰਤਜ਼ਾਰ ਕਰ ਰਹੇ ਹਨ। ਜਿਵੇਂ ਕਿ ਅਸੀਂ ਵਰਲਡ ਕੱਪ 'ਚ ਦੇਖਿਆ ਕਿ ਧੋਨੀ ਹੁਣ ਹਮਲਾਵਰ ਬੱਲੇਬਾਜ਼ ਨਹੀਂ ਰਹੇ ਹਨ। ਨੰਬਰ 6 ਜਾਂ 7 'ਤੇ ਉਤਰਨ ਦੇ ਬਾਵਜੂਦ ਉਹ ਦੌੜਾਂ ਬਣਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ, ਜੋ ਟੀਮ ਲਈ ਨਕਸਾਨਦੇਹ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧੋਨੀ ਦੀ ਸਲੋਅ ਬੱਲੇਬਾਜ਼ੀ ਨੂੰ ਦੇਖਦੇ ਹੋਏ ਵੈਸਟਇੰਡੀਜ਼ ਦੌਰੇ ਤੋਂ ਧੋਨੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ 2020 ਦੇ ਟੀ-20 ਵਰਲਡ ਕੱਪ 'ਚ ਚੋਣਕਰਤਾ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਕਰਨਗੇ। ਅਜਿਹੇ 'ਚ ਇਹ ਸਹੀ ਸਮਾਂ ਹੈ ਕਿ ਧੋਨੀ ਕੌਮਾਂਤਰੀ ਕ੍ਰਿਕਟ ਤੋਂ ਖੁਦ ਸੰਨਿਆਸ ਲੈ ਲੈਣ।


Tarsem Singh

Content Editor

Related News