ਕੁਝ ਇਸ ਅੰਦਾਜ਼ ''ਚ ਮਿਲੇ ਧੋਨੀ ਆਪਣੇ ਇਸ ਨੰਨ੍ਹੇ ਫੈਨ ਨੂੰ (ਵੇਖੋ ਵੀਡੀਓ)

Wednesday, Nov 14, 2018 - 05:24 PM (IST)

ਕੁਝ ਇਸ ਅੰਦਾਜ਼ ''ਚ ਮਿਲੇ ਧੋਨੀ ਆਪਣੇ ਇਸ ਨੰਨ੍ਹੇ ਫੈਨ ਨੂੰ (ਵੇਖੋ ਵੀਡੀਓ)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਜੇ ਵੀ ਦੇਸ਼ ਦੇ ਸਭ ਤੋਂ ਲੋਕਪ੍ਰਿਯ ਖਿਡਾਰੀਆਂ 'ਚ ਸ਼ੁਮਾਰ ਹਨ। ਧੋਨੀ ਭਾਵੇਂ ਹੀ ਕੁਝ ਸਮੇਂ ਲਈ ਮੈਦਾਨ ਤੋਂ ਦੂਰ ਹਨ ਪਰ 37 ਸਾਲਾ ਇਸ ਖਿਡਾਰੀ ਲਈ ਲੋਕਾਂ ਦੇ ਪਿਆਰ 'ਚ ਅਜੇ ਵੀ ਕੋਈ ਕਮੀ ਨਹੀਂ ਆਈ ਹੈ।

ਹਰ ਉਮਰ ਦੇ ਲੋਕ ਧੋਨੀ ਦੇ ਪ੍ਰਸ਼ੰਸਕ ਹਨ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਧੋਨੀ ਇਕ ਨੰਨ੍ਹੇ ਪ੍ਰਸ਼ੰਸਕ ਨੂੰ ਮਿਲ ਰਹੇ ਹਨ। ਧੋਨੀ ਆਪਣੀ ਕਾਰ 'ਚ ਹਨ ਅਤੇ ਉਹ ਪ੍ਰੋਟੋਕਾਲ ਦੀ ਪਰਵਾਹ ਕੀਤੇ ਬਿਨਾ ਉਸ ਬੱਚੇ ਨਾਲ ਗੱਲ ਕਰਦੇ ਹਨ। ਬੱਚੇ ਦੇ ਜਾਣ ਤੋਂ ਪਹਿਲਾਂ ਉਹ ਉਸ ਨਾਲ ਹੱਥ ਵੀ ਮਿਲਾਉਂਦੇ ਹਨ।
 

ਧੋਨੀ ਵਨ ਡੇ ਇੰਟਰਨੈਸ਼ਨਲ ਲਈ 10000 ਦੌੜਾਂ ਪੂਰੀਆਂ ਕਰਨ ਤੋਂ ਸਿਰਫ ਇਕ ਕਦਮ ਦੂਰ ਹਨ। ਇਕ ਰੋਜ਼ਾ ਕੌਮਾਂਤਰੀ ਕ੍ਰਿਕਟ 'ਚ ਉਨ੍ਹਾਂ ਦੇ ਨਾਂ 10173 ਦੌੜਾਂ ਹਨ ਪਰ ਇਸ 'ਚੋਂ 174 ਦੌੜਾਂ ਉਨ੍ਹਾਂ ਏਸ਼ੀਆ ਇਲੈਵਨ ਵੱਲੋਂ ਖੇਡਦੇ ਹੋਏ ਅਫਰੀਕਾ ਇਲੈਵਨ ਲਈ ਬਣਾਈਆਂ ਸਨ। ਤਿੰਨ ਮੈਚਾਂÎ ਦੀ ਇਹ ਸੀਰੀਜ਼ 2007 'ਚ ਖੇਡੀ ਗਈ ਸੀ।

 


author

Tarsem Singh

Content Editor

Related News