ਜਾਣੋ ਟੀਮ ਇੰਡੀਆ ਦੇ ''ਕੈਪਟਨ ਕੂਲ'' ਧੋਨੀ ਫੌਜ ''ਚ ਨਿਭਾ ਰਹੇ ਹਨ ਕਿਹੜੀ ਜ਼ਿੰਮੇਵਾਰੀ
Thursday, Aug 08, 2019 - 11:43 AM (IST)

ਸਪੋਰਟਸ ਡੈਸਕ— ਸਾਬਕਾ ਭਾਰਤੀ ਕਪਤਾਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਇਸ ਸਮੇਂ ਕਸ਼ਮੀਰ 'ਚ ਫੌਜ ਦੇ ਨਾਲ ਆਨਰੇਰੀ ਲੈਫਟੀਨੈਂਟ ਕਰਨਲ ਦੇ ਰੂਪ 'ਚ ਦੇਸ਼ ਦੀ ਸੇਵਾ ਕਰ ਰਹੇ ਹਨ। ਵਰਲਡ ਕੱਪ ਦੇ ਦੌਰਾਨ ਅਤੇ ਬਾਅਦ 'ਚ ਆਲੋਚਨਾ ਦੇ ਬਾਅਦ ਉਨ੍ਹਾਂ ਦੇ ਕ੍ਰਿਕਟ ਤੋਂ ਸੰਨਿਆਸ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਜਦਕਿ ਧੋਨੀ ਨੂੰ ਸਿਰਫ ਗਾਰਡ, ਪੋਸਟ ਅਤੇ ਗਸ਼ਤ ਦੀ ਡਿਊਟੀ ਦਿੱਤੀ ਗਈ ਹੈ, ਜਿਸ ਨੂੰ ਚੰਗੀ ਤਰ੍ਹਾਂ ਨਿਭਾ ਰਹੇ ਹਨ।
ਦਰਅਸਲ, ਕਸ਼ਮੀਰ ਦੇ ਮੌਜੂਦਾ ਹਾਲਾਤ 'ਚ ਉਹ ਅਵੰਤੀਪੋਰਾ ਹਾਈਵੇ 'ਤੇ ਆਪਣੇ ਸਾਥੀ ਫੌਜੀਆਂ ਦੇ ਨਾਲ ਗਸ਼ਤ ਕਰਦੇ ਹੋਏ ਦਿਖ ਰਹੇ ਹਨ। ਜਦਕਿ ਇੰਨਾ ਹੀ ਨਹੀਂ ਅਵੰਤੀਪੋਰਾ 'ਚ ਵਿਕਟਰ ਫੋਰਸ ਹੈੱਡਕੁਆਰਟਰ ਤੋਂ ਜਾਣ ਵਾਲੇ ਰਸਤੇ ਦੇ ਬਾਹਰੀ ਪਾਸੇ ਉਹ ਆਪਣੀ ਜਿਪਸੀ ਨਾਲ ਬੀਤੇ ਰੋਜ਼ ਕਾਫੀ ਦੇਰ ਤਕ ਖੜ੍ਹੇ ਰਹਿੰਦੇ ਹਨ ਜਦਕਿ ਉਨ੍ਹਾਂ ਦੇ ਅਧੀਨ ਜਵਾਨਾਂ ਦਾ ਇਕ ਦਸਤਾ ਉਨ੍ਹਾਂ ਤੋਂ ਕੁਝ ਦੂਰੀ 'ਤੇ ਖੜ੍ਹਾ ਰਹਿੰਦਾ ਸੀ।
15 ਅਗਸਤ ਤਕ ਕਸ਼ਮੀਰ 'ਚ ਰਹਿਣਗੇ ਧੋਨੀ
ਦੱਖਣੀ ਕਸ਼ਮੀਰ 'ਚ ਅੱਤਵਾਦੀ ਵਿਰੋਧੀ ਮੁਹਿੰਮਾਂ ਦਾ ਸੰਚਾਲਨ ਕਰ ਰਹੀ ਫੌਜ ਦੀ ਵਿਕਟਰ ਫੋਰਸ ਦੇ ਅਵੰਤੀਪੋਰਾ ਸਥਿਤ ਹੈੱਡਕੁਆਰਟਰ 'ਚ ਹੀ 106 ਟੀ.ਏ. ਬਟਾਲੀਅਨ ਤੈਨਾਤ ਹੈ। ਵਿਕਟਰ ਫੋਰਸ ਹੈੱਡਕੁਆਰਟਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਇਸ ਦੇ ਕੋਲ ਹੀ ਹੈ। ਸਬੰਧਤ ਫੌਜ ਅਧਿਕਾਰੀਆਂ ਦੇ ਮੁਤਾਬਕ, ਧੋਨੀ ਨੂੰ ਅੱਤਵਾਦੀ ਮੁਹਿੰਮਾਂ ਦੀ ਡਿਊਟੀ ਨਹੀਂ ਦਿੱਤੀ ਗਈ ਹੈ। ਉਹ 15 ਅਗਸਤ ਤਕ ਕਸ਼ਮੀਰ 'ਚ ਹੀ ਰਹਿਣਗੇ।