ਰੋਹਿਤ ਸ਼ਰਮਾ ਨੂੰ ਲੈ ਕੇ ਸਾਹਮਣੇ ਆਇਆ ਮੁੰਬਈ ਇੰਡੀਅਨਜ਼ ਦਾ ਵੱਡਾ ਬਿਆਨ, ਦੱਸਿਆ ਕਪਤਾਨੀ ਤੋਂ ਕਿਉਂ ਹਟਾਇਆ?
Thursday, Dec 21, 2023 - 03:00 PM (IST)
ਸਪੋਰਟਸ ਡੈਸਕ— ਰੋਹਿਤ ਸ਼ਰਮਾ ਤੋਂ ਕਪਤਾਨੀ ਖੋਹੇ ਜਾਣ 'ਤੇ ਜਿੱਥੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ, ਉਥੇ ਹੀ ਹੁਣ ਮੁੰਬਈ ਇੰਡੀਅਨਜ਼ ਨੇ ਇਸ 'ਤੇ ਚੁੱਪੀ ਤੋੜ ਦਿੱਤੀ ਹੈ। ਦਰਅਸਲ, ਮੁੰਬਈ ਇੰਡੀਅਨਜ਼ ਦੇ ਗਲੋਬਲ ਹੈੱਡ ਆਫ ਕ੍ਰਿਕਟ ਮਹੇਲਾ ਜੈਵਰਧਨੇ ਨੇ ਕਿਹਾ ਕਿ ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾਉਣ ਦਾ ਫ਼ੈਸਲਾ ਮੁਸ਼ਕਲ ਸੀ। ਜੈਵਰਧਨੇ ਅਤੇ ਸਚਿਨ ਤੇਂਦੁਲਕਰ ਨਾਲ ਵੀ ਅਜਿਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਚਿਨ ਨੇ ਨੌਜਵਾਨ ਖਿਡਾਰੀਆਂ ਨਾਲ ਵੀ ਆਈ.ਪੀ.ਐੱਲ. ਖੇਡਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਆਈਪੀਐੱਲ 2024 ਵਿੱਚ ਹੁਣ ਮੁੰਬਈ ਇੰਡੀਅਨਜ਼ ਯਾਨੀ ਐੱਮਆਈ ਦੀ ਕਪਤਾਨੀ ਹਾਰਦਿਕ ਪੰਡਯਾ ਕਰਨਗੇ, ਜੋ ਗੁਜਰਾਤ ਟਾਈਟਨਸ ਨਾਲ ਟ੍ਰੇਡ ਵਿੱਚ ਆਏ ਹਨ। ਰੋਹਿਤ ਸ਼ਰਮਾ ਦੀ ਅਗਵਾਈ 'ਚ ਮੁੰਬਈ ਇੰਡੀਅਨਜ਼ ਨੇ ਪੰਜ ਵਾਰ ਆਈ.ਪੀ.ਐੱਲ. ਜਿੱਤਿਆ ਹੈ ਪਰ ਇਕ ਝਟਕੇ 'ਚ ਉਨ੍ਹਾਂ ਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ।
ਇਹ ਵੀ ਪੜ੍ਹੋ- IPL 2024 Auction: ਰੋਹਿਤ ਸ਼ਰਮਾ 'ਤੇ ਆਕਾਸ਼ ਅੰਬਾਨੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਦੂਜੇ ਪਾਸੇ ਹੁਣ ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਰੋਹਿਤ ਸ਼ਰਮਾ ਨੂੰ ਕਪਤਾਨ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਇਹ ਫ਼ੈਸਲਾ ਫ੍ਰੈਂਚਾਇਜ਼ੀ ਲਈ ਭਾਵੁਕ ਅਤੇ ਮੁਸ਼ਕਲ ਸੀ। ਉਨ੍ਹਾਂ ਨੇ ਕਿਹਾ, ਇਮਾਨਦਾਰੀ ਨਾਲ ਕਹਾਂ ਤਾਂ ਇਹ ਭਾਵਨਾਤਮਕ, ਮੁਸ਼ਕਲ ਹੈ ਪਰ ਜੋ ਵੀ ਮੁੰਬਈ ਦਾ ਹਿੱਸਾ ਰਿਹਾ ਹੈ, ਉਹ ਜਾਣਦੇ ਹਨ ਕਿ ਅਸੀਂ ਖਿਡਾਰੀ ਦੇ ਯੋਗਦਾਨ ਦੇ ਹਰ ਪਲ ਦੀ ਕਦਰ ਕਰਦੇ ਹਾਂ ਅਤੇ ਅੱਗੇ ਵੀ ਯੋਗਦਾਨ ਪਾਵਾਂਗੇ। ਇੱਕ ਚੰਗੀ ਟੀਮ ਹੋਣ ਦੇ ਨਾਤੇ, ਸਾਡੇ ਕੋਲ ਅਜਿਹਾ ਕਰਨ ਦਾ ਹੁਨਰ ਹੈ। ਅੱਗੇ ਵਧਣ ਦਾ ਫੋਕਸ ਇਸ 'ਤੇ ਹੈ। ਸ਼ਾਇਦ ਹਰ ਕੋਈ ਆਪਣੀ ਨਜ਼ਰ ਵਿੱਚ ਇਹ ਸੋਚੇਗਾ ਕਿ ਇਹ ਬਹੁਤ ਜਲਦਬਾਜ਼ੀ ਵਿੱਚ ਲਿਆ ਗਿਆ ਫ਼ੈਸਲਾ ਹੈ, ਪਰ ਇਹ ਇੱਕ ਅਜਿਹਾ ਫ਼ੈਸਲਾ ਹੈ ਜੋ ਅਸੀਂ ਕਿਸੇ ਸਮੇਂ ਲੈਣਾ ਹੀ ਸੀ।
ਇਹ ਵੀ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨੂੰ 5-4 ਨਾਲ ਹਰਾਇਆ
ਟੀਮ 'ਚ ਰੋਹਿਤ ਸ਼ਰਮਾ ਦੀ ਭੂਮਿਕਾ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ ਅਗਲੀ ਪੀੜ੍ਹੀ ਨੂੰ ਮਾਰਗਦਰਸ਼ਨ ਕਰਨ ਲਈ ਟੀਮ 'ਚ ਰੋਹਿਤ ਸ਼ਰਮਾ ਦਾ ਮੈਦਾਨ ਦੇ ਅੰਦਰ ਅਤੇ ਬਾਹਰ ਹੋਣਾ ਬਹੁਤ ਜ਼ਰੂਰੀ ਹੈ। ਉਹ ਬਿਲਕੁਲ ਸ਼ਾਨਦਾਰ ਰਿਹਾ ਹੈ। ਮੈਂ ਰੋਹਿਤ ਦੇ ਨਾਲ ਬਹੁਤ ਕਰੀਬ ਤੋਂ ਕੰਮ ਕੀਤਾ ਹੈ। ਉਹ ਇੱਕ ਸ਼ਾਨਦਾਰ ਵਿਅਕਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।