ਨਾਰਵੇ ਸ਼ਤਰੰਜ-2019 ਦਾ ਜੇਤੂ ਬਣਿਆ ਮੈਗਨਸ ਕਾਰਲਸਨ
Sunday, Jun 16, 2019 - 11:49 AM (IST)

ਸਟੈਵੈਂਗਰ- ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਨਾਰਵੇ ਸ਼ਤਰੰਜ-2019 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਪਿਛਲੇ ਸਾਲ ਉਹ ਇਹ ਕਾਰਨਾਮਾ ਨਹੀਂ ਕਰ ਸਕਿਆ ਸੀ। ਖੈਰ, ਦਿਲਚਸਪ ਗੱਲ ਇਹ ਰਹੀ ਕਿ ਆਖਰੀ ਰਾਊਂਡ 'ਚ ਕਾਰਲਸਨ ਨੂੰ ਅਮਰੀਕਾ ਦੇ ਫੇਬਿਆਨੋ ਕਾਰੂਆਨਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਬਾਵਜੂਦ ਇਸ ਦੇ 13.5 ਅੰਕਾਂ ਦੇ ਵੱਡੇ ਫਰਕ ਨਾਲ ਉਸ ਨੇ ਖਿਤਾਬ ਆਪਣੇ ਨਾਂ ਕਰ ਲਿਆ। ਆਖਰੀ ਰਾਊਂਡ ਵਿਚ ਕਲਾਸੀਕਲ ਮੁਕਾਬਲਾ ਡਰਾਅ ਰਹਿਣ ਤੋਂ ਬਾਅਦ ਉਹ ਟਾਈਬ੍ਰੇਕ 'ਚ ਕਾਰੂਆਨਾ ਹੱਥੋਂ 1.5-0.5 ਨਾਲ ਹਾਰ ਗਿਆ।
ਆਖਰੀ ਰਾਊਂਡ 'ਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਹਰਾਉਂਦੇ ਹੋਏ ਅਰਮੀਨੀਆ ਦਾ ਲੇਵਾਨ ਅਰੋਨੀਅਨ 10.5 ਅੰਕ ਬਣਾ ਕੇ ਵਧੀਆ ਟਾਈਬ੍ਰੇਕ ਦੇ ਆਧਾਰ 'ਤੇ ਦੂਜੇ ਸਥਾਨ 'ਤੇ ਰਿਹਾ। ਉਸ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਪਹਿਲਾਂ ਤਾਂ ਕਲਾਸੀਕਲ ਮੁਕਾਬਲੇ 'ਚ ਆਨੰਦ ਨੂੰ ਡਰਾਅ 'ਤੇ ਰੋਕਿਆ ਤਾਂ ਟਾਈਬ੍ਰੇਕ ਮੁਕਾਬਲਾ 1.5-0.5 ਨਾਲ ਜਿੱਤ ਲਿਆ।