ਮੈਗਨਸ ਕਾਰਲਸਨ ਨੇ ਡਿੰਗ ਲੀਰੇਨ ਨੂੰ ਹਰਾਇਆ
Friday, Jul 05, 2019 - 08:03 PM (IST)

ਕ੍ਰੋਏਸ਼ੀਆ (ਨਿਕਲੇਸ਼ ਜੈਨ)— ਕ੍ਰੋਏਸ਼ੀਆ ਗ੍ਰੈਂਡ ਚੈੱਸ ਟੂਰ ਦੇ 8ਵੇਂ ਰਾਊਂਡ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਆਪਣੀ ਸ਼ਾਨਦਾਰ ਖੇਡ ਨਾਲ ਸਾਰਿਆਂ ਨੂੰ ਹੈਰਾਨ ਕਰਦਿਆਂ ਚੀਨ ਦੇ ਡਿੰਗ ਲੀਰੇਨ ਨੂੰ ਐਂਡਗੇਮ ਵਿਚ ਹਰਾਉਂਦਿਆਂ 6 ਅੰਕਾਂ ਨਾਲ ਸਿੰਗਲ ਬੜ੍ਹਤ ਹਾਸਲ ਕਰ ਲਈ। ਇਸ ਜਿੱਤ ਦੇ ਨਾਲ ਹੀ ਆਪਣੀ ਲਾਈਵ ਰੇਟਿੰਗ ਵਿਚ ਕਾਰਲਸਨ 2881 ਅੰਕਾਂ 'ਤੇ ਪਹੁੰਚ ਗਿਆ ਹੈ, ਜਿਹੜਾ ਕਿ ਆਪਣੇ-ਆਪ ਵਿਚ ਇਕ ਰਿਕਾਰਡ ਹੈ।
ਉਥੇ ਹੀ 5 ਵਾਰ ਦਾ ਵਿਸ਼ਵ ਚੈਂਪੀਅਨ ਭਾਰਤ ਦਾ ਵਿਸ਼ਵਨਾਥਨ ਆਨੰਦ ਜਿੱਤ ਦੇ ਨੇੜੇ ਪਹੁੰਚ ਕੇ ਖੁੰਝ ਗਿਆ। ਆਨੰਦ ਨੂੰ ਅਮਰੀਕਾ ਦੇ ਫੇਬਿਆਨੋ ਕਾਰੂਆਨਾ ਸਾਹਮਣੇ ਡਰਾਅ ਖੇਡਣ ਲਈ ਮਜਬੂਰ ਹੋਣਾ ਪਿਆ। ਆਨੰਦ ਦਾ ਇਹ ਲਗਾਤਾਰ 7ਵਾਂ ਡਰਾਅ ਰਿਹਾ ਹੈ ਅਤੇ ਹੁਣ ਉਹ 3.5 ਅੰਕਾਂ 'ਤੇ ਖੇਡ ਰਿਹਾ ਹੈ।