ਮੈਡ੍ਰਿਡ ਨੇ ਐਟਲੇਟਿਕੋ ਨੂੰ ਇਸ ਸੈਸ਼ਨ ''ਚ ਪਹਿਲੀ ਜਿੱਤ ਦਾ ਸਵਾਦ ਚਖਾਇਆ
Monday, Dec 14, 2020 - 02:21 AM (IST)
ਬਾਰਸੀਲੋਨਾ– ਰੀਅਲ ਮੈਡ੍ਰਿਡ ਨੇ ਸਪੈਨਿਸ਼ ਲੀਗ ਫੁੱਟਬਾਲ ਮੁਕਾਬਲੇ ਵਿਚ ਸ਼ਹਿਰ ਦੇ ਵਿਰੋਧੀ ਕਲੱਬ ਐਟਲੇਟਿਕੋ ਮੈਡ੍ਰਿਡ ਨੂੰ 2-0 ਨਾਲ ਹਰਾ ਦਿੱਤਾ। ਇਹ ਐਟਲੇਟਿਕੋ ਮੈਡ੍ਰਿਡ ਦੀ 10 ਮਹੀਨਿਆਂ ਵਿਚ ਟੂਰਨਾਮੈਂਟ ਦੌਰਾਨ ਪਹਿਲੀ ਹਾਰ ਹੈ। ਇਸ ਨਤੀਜੇ ਨਾਲ ਚੋਟੀ ਸਥਾਨ ਲਈ ਦੌੜ ਦਿਲਚਸਪ ਹੋ ਗਈ ਹੈ।
ਕਾਸੇਮਿਰੋ ਨੇ ਕੋਚ ਜਿਨੇਦਿਨ ਜਿਦਾਨ ਦੀ ਟੀਮ ਲਈ 15ਵੇਂ ਮਿੰਟ ਵਿਚ ਗੋਲ ਕਰਕੇ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਜਾਨ ਓਬਲਾਕ 63ਵੇਂ ਮਿੰਟ ਵਿਚ ਕੀਤੇ ਗਏ ਆਤਮਘਾਤੀ ਗੋਲ ਨਾਲ ਰੀਅਲ ਮੈਡ੍ਰਿਡ ਦੀ ਟੀਮ 2-0 ਨਾਲ ਅੱਗੇ ਹੋ ਗਈ। ਇਸ ਜਿੱਤ ਨਾਲ ਰੀਅਲ ਮੈਡ੍ਰਿਡ (23) ਚੋਟੀ 'ਤੇ ਚੱਲ ਰਹੇ ਐਟਲੇਟਿਕੋ ਮੈਡ੍ਰਿਡ (26) ਤੋਂ ਸਿਰਫ 3 ਅੰਕ ਹੇਠਾਂ ਤੀਜੇ ਸਥਾਨ 'ਤੇ ਹੈ। ਐਟਲੇਟਿਕੋ ਦਾ ਅਜੇ ਇਕ ਹੋਰ ਮੈਚ ਖੇਡਣਾ ਬਾਕੀ ਹੈ, ਜਿਸ ਵਿਚ ਹਾਰ ਕੇ ਦੂਜੇ ਸਥਾਨ 'ਤੇ ਚੱਲ ਰਹੇ ਰੀਅਲ ਸੋਸਿਡਾਡ ਨੂੰ ਉੱਪਰ ਵਧਣ ਦਾ ਮੌਕਾ ਮਿਲੇਗਾ। ਐਟਲੇਟਿਕੋ ਨੂੰ ਇਕ ਫਰਵਰੀ ਨੂੰ ਮੈਡ੍ਰਿਡ ਹੱਥੋਂ ਹਾਰ ਮਿਲੀ ਸੀ, ਜਿਸ ਤੋਂ ਬਾਅਦ ਉਸ ਨੂੰ ਲਗਾਤਾਰ 26 ਲੀਗ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਹੋਰਨਾਂ ਮੁਕਾਬਲਿਆਂ ਵਿਚ ਗੇਟਾਫੇ ਨੂੰ 1-0 ਨਾਲ ਹਰਾਇਆ। ਇਸ ਵਿਚ ਗੇਟਾਫੇ ਦੇ ਡਿਫੈਂਡਰ ਜਾਬੀਏਰ ਐਟੇਜੇਟਾ ਆਤਮਘਾਤੀ ਗੋਲ ਕਰ ਬੈਠਾ। ਵਾਲੇਂਸੀਆ ਤੇ ਐਥਲੇਟਿਕ ਬਿਲਬਾਓ ਵਿਚਾਲੇ ਮੁਕਾਬਲਾ 2-2 ਨਾਲ ਡਰਾਅ ਰਿਹਾ।
ਨੋਟ- ਮੈਡ੍ਰਿਡ ਨੇ ਐਟਲੇਟਿਕੋ ਨੂੰ ਇਸ ਸੈਸ਼ਨ 'ਚ ਪਹਿਲੀ ਜਿੱਤ ਦਾ ਸਵਾਦ ਚਖਾਇਆ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।