ਆਂਧਰਾ ਪ੍ਰਦੇਸ਼ ਨੂੰ 4 ਦੌੜਾਂ ਨਾਲ ਹਰਾ ਕੇ ਮੱਧ ਪ੍ਰਦੇਸ਼ ਰਣਜੀ ਟਰਾਫੀ ਦੇ ਸੈਮੀਫਾਈਨਲ ’ਚ ਪਹੁੰਚਿਆ

Tuesday, Feb 27, 2024 - 11:29 AM (IST)

ਆਂਧਰਾ ਪ੍ਰਦੇਸ਼ ਨੂੰ 4 ਦੌੜਾਂ ਨਾਲ ਹਰਾ ਕੇ ਮੱਧ ਪ੍ਰਦੇਸ਼ ਰਣਜੀ ਟਰਾਫੀ ਦੇ ਸੈਮੀਫਾਈਨਲ ’ਚ ਪਹੁੰਚਿਆ

ਇੰਦੌਰ, (ਭਾਸ਼ਾ)– ਤਜਰਬੇਕਾਰ ਅਗਰਵਾਲ ਦੀਆਂ 6 ਵਿਕਟਾਂ ਦੇ ਦਮ ’ਤੇ ਮੱਧ ਪ੍ਰਦੇਸ਼ ਨੇ ਆਂਧਰਾ ਪ੍ਰਦੇਸ਼ ਨੂੰ 4 ਦੌੜਾਂ ਨਾਲ ਹਰਾ ਕੇ ਰਣਜੀ ਟਰਾਫੀ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਹੋਲਕਰ ਸਟੇਡੀਅਮ ’ਚ ਖੇਡੇ ਗਏ ਘੱਟ ਸਕੋਰ ਵਾਲੇ ਕੁਆਰਟਰ ਫਾਈਨਲ ਵਿਚ ਗੇਂਦਬਾਜ਼ਾਂ ਦੀ ਤੂਤੀ ਬੋਲੀ। ਇਸ ਜਿੱਤ ਦੇ ਨਾਲ 2021-22 ਦੀ ਚੈਂਪੀਅਨ ਮੱਧ ਪ੍ਰਦੇਸ਼ ਦੀ ਟੀਮ ਤਾਮਿਲਨਾਡੂ ਤੋਂ ਬਾਅਦ ਇਸ ਵਾਰ ਆਖਰੀ-4 ਵਿਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ।

ਇਹ ਵੀ ਪੜ੍ਹੋ : RCB ਫੈਨਜ਼ ਨੂੰ ਝਟਕਾ! IPL 'ਚੋਂ ਵੀ ਬਾਹਰ ਹੋ ਸਕਦੇ ਨੇ ਵਿਰਾਟ ਕੋਹਲੀ

ਜਿੱਤ ਲਈ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਂਧਰਾ ਦੀ ਟੀਮ ਆਖਰੀ ਦਿਨ 165 ਦੌੜਾਂ ’ਤੇ ਆਊਟ ਹੋ ਗਈ। ਆਪਣੇ ਕੱਲ ਦੇ ਸਕੋਰ 4 ਵਿਕਟਾਂ ’ਤੇ 95 ਦੌੜਾਂ ਤੋਂ ਅੱਗੇ ਖੇਡਦੇ ਹੋਏ ਆਂਧਰਾ ਪ੍ਰਦੇਸ਼ ਜਿੱਤ ਦੇ ਰਸਤੇ ’ਤੇ ਦਿਸ ਰਹੀ ਸੀ ਪਰ ਅਗਰਵਾਲ ਨੇ ਚਮਤਕਾਰੀ ਢੰਗ ਨਾਲ ਮੱਧ ਪ੍ਰਦੇਸ਼ ਨੂੰ ਮੈਚ ਵਿਚ ਵਾਪਸੀ ਕਰਵਾਈ। ਪਹਿਲੀ ਪਾਰੀ ਵਿਚ 3 ਵਿਕਟਾਂ ਲੈਣ ਵਾਲੇ ਇਸ ਗੇਂਦਬਾਜ਼ ਨੇ ਦੂਜੀ ਪਾਰੀ ਵਿਚ 19 ਓਵਰਾਂ ਵਿਚ 52 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਉਸ ਨੇ ਪਾਰੀ ਦੇ 51ਵੇਂ ਓਵਰ ਵਿਚ ਕਰਣ ਸ਼ਿੰਦੇ (14) ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ। 

ਇਹ ਵੀ ਪੜ੍ਹੋ : IND vs ENG 4th Test : ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ, ਸੀਰੀਜ਼ 'ਚ ਬਣਾਈ ਅਜੇਤੂ ਬੜ੍ਹਤ

ਅਗਲੇ ਓਵਰ ਵਿਚ ਵਿਹਾਰੀ (55) ਨੂੰ ਪੈਵੇਲੀਅਨ ਭੇਜਿਆ ਤੇ ਸ਼ੋਏਬ ਮੁਹੰਮਦ ਖਾਨ (00) ਨੂੰ ਪਹਿਲੀ ਗੇਂਦ ’ਤੇ ਰਵਾਨਾ ਕੀਤਾ। ਇਸ ਤੋਂ ਬਾਅਦ ਕੁਲਵੰਤ ਖੇਜਰੋਲੀਆ ਨੇ ਕੇਵੀ ਸ਼ਸ਼ੀਕਾਂਤ (7) ਨੂੰ ਆਊਟ ਕੀਤਾ। ਗਿਰੀਨਾਥ ਰੈੱਡੀ (15) ਤੇ ਅਸ਼ਵਿਨ ਹੇਬਾਰ (22) ਨੇ 9ਵੀਂ ਵਿਕਟ ਲਈ 32 ਦੌੜਾਂ ਜੋੜ ਕੇ ਆਂਧਰਾ ਪ੍ਰਦੇਸ਼ ਨੂੰ ਮੈਚ ਵਿਚ ਵਾਪਸੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਅਗਰਵਾਲ ਨੇ ਗਿਰੀਨਾਥ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਜਦੋਂ ਜਿੱਤ ਲਈ 5 ਦੌੜਾਂ ਦੀ ਲੋੜ ਸੀ ਤਦ ਖੇਜਰੋਲੀਆ ਨੇ ਹੇਬਾਰ (22) ਨੂੰ ਆਊਟ ਕਰਕੇ ਟੀਮ ਨੂੰ ਜਿੱਤ ਤਕ ਪਹੁੰਚਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Tarsem Singh

Content Editor

Related News