ਆਪਟੇ ਦੀ ਯਾਦ ''ਚ MCA 22 ਅਕਤੂਬਰ ਨੂੰ ਸੋਗ ਸਭਾ ਦਾ ਆਯੋਜਨ ਕਰੇਗਾ

Friday, Oct 18, 2019 - 04:25 PM (IST)

ਆਪਟੇ ਦੀ ਯਾਦ ''ਚ MCA 22 ਅਕਤੂਬਰ ਨੂੰ ਸੋਗ ਸਭਾ ਦਾ ਆਯੋਜਨ ਕਰੇਗਾ

ਮੁੰਬਈ— ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਭਾਰਤ ਅਤੇ ਮੁੰਬਈ ਦੇ ਸਾਬਕਾ ਸਲਾਮੀ ਬੱਲੇਬਾਜ਼ ਮਾਧਵ ਆਪਟੇ ਦੀ ਯਾਦ 'ਚ 22 ਅਕਤੂਬਰ ਨੂੰ ਸੋਗ ਸਭਾ ਦਾ ਆਯੋਜਨ ਕਰੇਗਾ। ਆਪਟੇ ਦਾ 86 ਸਾਲ ਦੀ ਉਮਰ 'ਚ 23 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਐੱਮ. ਸੀ. ਏ. ਨੇ ਟਵੀਟ ਕਰਕੇ ਦੱਸਿਆ, ''ਭਾਰਤ ਅਤੇ ਮੁੰਬਈ ਦੇ ਸਾਬਕਾ ਖਿਡਾਰੀ ਅਤੇ ਸਾਡੇ ਸਾਰਿਆਂ ਦੇ ਚਹੇਤੇ ਮਾਧਵ ਆਪਟੇ ਦੀ ਯਾਦ 'ਚ ਐੱਮ. ਸੀ. ਏ. ਦੀ ਅਗਵਾਈ 'ਚ ਸਬੰਧਤ ਕਲੱਬਾਂ, ਕ੍ਰਿਕਟਰਾਂ ਅਤੇ ਅੰਪਾਇਰਾਂ ਦੀ ਇਕ ਸੋਗ ਸਭਾ ਦਾ ਆਯੋਜਨ 22 ਅਕਤੂਬਰ 2019 ਨੂੰ ਸ਼ਾਮ 4.00 ਵਜੇ ਵਾਨਖੇੜੇ ਸਟੇਡੀਅਮ 'ਚ ਐੱਮ. ਸੀ. ਏ. ਲਾਊਂਜ 'ਚ ਕੀਤਾ ਜਾਵੇਗਾ।

ਆਪਟੇ ਨੇ ਭਾਰਤ ਵੱਲੋਂ 7 ਟੈਸਟ ਮੈਚਾਂ 'ਚ ਇਕ ਸੈਂਕੜਾ ਅਤੇ ਤਿੰਨ ਅਰਧ ਸੈਂਕੜਿਆਂ ਦੀ ਮੇਦਦ ਨਾਲ 542 ਦੌੜਾਂ ਬਣਾਈਆਂ। ਉਨ੍ਹਾਂ ਦਾ ਚੋਟੀ ਦਾ ਸਕੋਰ 163 ਰਿਹਾ। ਪਹਿਲੇ ਦਰਜੇ ਦੇ ਕ੍ਰਿਕਟ 'ਚ ਮਾਧਵ ਆਪਟੇ ਨੇ 67 ਮੈਚਾਂ 'ਚ 6 ਸੈਂਕੜੇ ਅਤੇ 16 ਅਰਧ ਸੈਂਕੜਿਆਂ ਦੀ ਬਦੌਲਤ 3336 ਦੌੜਾਂ ਬਣਾਈਆਂ। ਪਹਿਲੇ ਦਰਜੇ ਦੇ ਕ੍ਰਿਕਟ 'ਚ ਉਨ੍ਹਾਂ ਦਾ ਸਰਵਉੱਚ ਸਕੋਰ 165 ਦੌੜਾਂ ਰਿਹਾ। ਐੱਮ. ਸੀ. ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੀ. ਸੀ. ਸੀ. ਆਈ. ਦੀ ਸਾਲਾਨਾ ਆਮ ਸਭਾ 23 ਅਕਤੂਬਰ ਨੂੰ ਹੋਣੀ ਹੈ ਅਤੇ ਅਜਿਹੇ 'ਚ ਕਈ ਖਿਡਾਰੀ ਸ਼ਹਿਰ 'ਚ ਮੌਜੂਦ ਰਹਿਣਗੇ। ਇਨ੍ਹਾਂ 'ਚੋਂ ਕੁਝ ਦੇ ਸੋਗ ਸਭਾ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।


author

Tarsem Singh

Content Editor

Related News