ਟੈਨਿਸ ਟੂਰਨਾਮੈਂਟ : ਮਾਨ ਮੌਲਿਕ ਅਤੇ ਸਾਲਸਾ ਸੈਮੀਫਾਈਨਲ ''ਚ
Tuesday, Apr 30, 2019 - 09:34 AM (IST)

ਦਿੱਲੀ— ਚੋਟੀ ਦਾ ਦਰਜਾ ਪ੍ਰਾਪਤ ਮਾਨ ਮੌਲਿਕ ਸ਼ਾਹ ਅਤੇ ਸਾਲਸਾ ਅਹੇਰ ਨੇ ਰੌਲਾਂ ਗੈਰੋ ਜੂਨੀਅਰ ਵਾਈਲਡ ਕਾਰਡ ਸੀਰੀਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਇੱਥੇ ਆਰ.ਕੇ. ਖੰਨਾ ਟੈਨਿਸ ਸਟੇਡੀਅਮ 'ਚ ਖੇਡੇ ਜਾ ਰਰੇ ਇਸ ਟੂਰਨਾਮੈਂਟ 'ਚ ਕੁਆਰਟਰ ਫਾਈਨਲ ਮੁਕਾਬਲਿਆਂ 'ਚ ਮਾਨ ਮੌਲਿਕ ਤੋਂ ਇਲਾਵਾ ਲੜਕਿਆਂ ਦੇ ਵਰਗ 'ਚ ਦੂਜਾ ਦਰਜਾ ਪ੍ਰਾਪਤ ਦੇਵ ਵੀ. ਜਾਵੀਆ, ਤੀਜਾ ਦਰਜਾ ਪ੍ਰਾਪਤ ਕਬੀਰ ਹੰਸ ਅਤੇ ਚੌਥਾ ਦਰਜਾ ਪ੍ਰਾਪਤ ਮਾਧਵਿਨ ਕਾਮਤ ਨੇ ਅੰਤਿਮ ਚਾਰ 'ਚ ਜਗ੍ਹਾ ਬਣਾ ਲਈ। ਲੜਕੀਆਂ 'ਚ ਸਾਲਸਾ ਤੋਂ ਇਲਾਵਾ ਦੂਜਾ ਦਰਜਾ ਪ੍ਰਾਪਤ ਭਗਤੀ ਸ਼ਾਹ, ਚੌਥਾ ਦਰਜਾ ਪ੍ਰਾਪਤ ਸ਼ੇਖ ਹੁਮੇਰਾ ਅਤੇ ਗੈਰ ਦਰਜਾ ਪ੍ਰਾਪਤ ਸਾਰਾਹ ਦੇਵ ਅੰਤਿਮ ਚਾਰ 'ਚ ਪਹੁੰਚ ਗਈਆਂ ਹਨ।