ਭਾਰਤੀ ਟੀਮ ਦੇ ਪ੍ਰਦਰਸ਼ਨ ''ਤੇ ਖੁਸ਼ ਹੋਏ ਮੁੱਖ ਚੋਣਕਰਤਾ ਨੇ ਕਹੀ ਵੱਡੀ ਗੱਲ
Friday, Sep 22, 2017 - 01:22 PM (IST)
ਨਵੀਂ ਦਿੱਲੀ— ਭਾਰਤੀ ਟੀਮ ਦੇ ਬਿਹਤਰ ਪ੍ਰਦਰਸ਼ਨ ਤੋਂ ਮੁੱਖ ਚੋਣਕਰਤਾ ਐਮ.ਐਸ.ਕੇ. ਪ੍ਰਸਾਦ ਖੁਸ਼ ਹਨ। ਉਨ੍ਹਾਂ ਨੇ ਆਸਟਰੇਲੀਆ ਖਿਲਾਫ ਵਨ ਡੇ ਸੀਰੀਜ ਨੂੰ ਲੈ ਕੇ ਇਕ ਵੱਡੀ ਗੱਲ ਕਹੀ ਹੈ। ਚੋਣਕਰਤਾ ਕਮੇਟੀ ਦੇ ਚੇਅਰਮੈਨ ਐਮ.ਐਸ.ਕੇ. ਪ੍ਰਸਾਦ ਦਾ ਕਹਿਣਾ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਜਾਰੀ ਪੰਜ ਵਨ ਡੇ ਮੈਚਾਂ ਦੀ ਇਸ ਸੀਰੀਜ ਵਿਚ ਭਾਰਤੀ ਟੀਮ ਸਾਰੇ ਮੈਚਾਂ ਵਿਚ ਆਸਟਰੇਲੀਆ ਉੱਤੇ ਹਾਅਵੀ ਰਹੇਗਾ। ਪ੍ਰਸਾਦ ਨੇ ਕਿਹਾ ਕਿ ਭਾਰਤੀ ਟੀਮ ਹੁਣ ਹਰ ਪਾਸਿਓ ਮਜ਼ਬੂਤ ਹੋ ਗਈ ਹੈ। ਜਿੱਤ ਲਈ ਜਰੂਰੀ ਸਾਰੇ ਬਿੰਦੂਆਂ 'ਤੇ ਭਾਰਤੀ ਟੀਮ ਪੁਖਤਾ ਹੋ ਚੁੱਕੀ ਹੈ। ਗੇਂਦ ਅਤੇ ਬੱਲੇ ਦੇ ਨਾਲ-ਨਾਲ ਫੀਲਡ 'ਚ ਵੀ ਉਹ ਹੁਣ ਪਹਿਲਾਂ ਤੋਂ ਕਾਫ਼ੀ ਮਜ਼ਬੂਤ ਹੋ ਗਈ ਹੈ। ਟੀਮ ਦਾ ਹਰ ਖਿਡਾਰੀ ਮੈਚ ਦੌਰਾਨ ਹੁਣ ਕਿਸੇ ਵੀ ਮੌਕੇ ਨੂੰ ਗੁਆਉਂਦਾ ਨਹੀਂ ਹੈ।
ਪ੍ਰਸਾਦ ਨੇ ਕਿਹਾ ਅਜਿਹਾ ਮੈਚ ਕਾਫੀ ਸਮੇਂ ਬਾਅਦ ਦੇਖਿਆ
ਪ੍ਰਸਾਦ ਨੇ ਕਿਹਾ ਕਿ ਚੇਨਈ ਵਿਚ ਪਹਿਲੇ ਮੈਚ ਵਿਚ ਹੀ ਆਸਟਰੇਲੀਆਈ ਗੇਂਦਬਾਜ਼ਾਂ ਨੇ ਭਾਰਤੀ ਟੀਮ ਦੀਆਂ 87 ਦੌੜਾਂ ਉੱਤੇ 5 ਵਿਕਟਾਂ ਝਟਕਾ ਦਿੱਤੀਆਂ ਸਨ। ਤਦ ਅਜਿਹਾ ਲੱਗਾ ਕਿ ਆਸਟਰੇਲੀਆ ਸੀਰੀਜ਼ ਵਿਚ ਇੱਕ ਸਖਤ ਚੁਣੌਤੀ ਪੇਸ਼ ਕਰੇਗੀ। ਪਰ ਬਾਅਦ ਵਿਚ ਭਾਰਤੀ ਟੀਮ ਨੇ ਚੇਨਈ ਵਿਚ 7 ਵਿਕਟਾਂ ਉੱਤੇ 281 ਦੌੜਾਂ ਬਣਾ ਦਿੱਤੀਆਂ ਸਨ। ਇਹ ਭਾਰਤੀ ਟੀਮ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਪ੍ਰਸਾਦ ਨੇ ਕਿਹਾ ਚੇਨਈ ਦਾ ਮੈਚ ਕਾਫ਼ੀ ਰੋਮਾਂਚਕ ਰਿਹਾ। ਅਜਿਹਾ ਮੈਚ ਉਨ੍ਹਾਂ ਨੇ ਕਾਫ਼ੀ ਸਮੇਂ ਬਾਅਦ ਵੇਖਿਆ। ਮੁੱਖ ਚੋਣਕਰਤਾ ਨੇ ਕਿਹਾ ਕਿ ਚੇਨਈ ਵਿਚ ਐਮ.ਐਸ.ਧੋਨੀ ਅਤੇ ਹਾਰਦਿਕ ਪੰਡਯਾ ਨੇ ਕਾਫ਼ੀ ਬਿਹਤਰ ਖੇਡ ਵਿਖਾਇਆ। ਉਨ੍ਹਾਂ ਦੇ ਖੇਡ ਨੂੰ ਦੇਖਣ ਦੇ ਬਾਅਦ ਕਿਹਾ ਜਾ ਸਕਦਾ ਹੈ ਕਿ ਭਾਰਤੀ ਟੀਮ ਵਿਚ ਮੈਚ ਵਿਨਰ ਹੇਠਲੇ ਕ੍ਰਮ ਵਿਚ ਵੀ ਮੌਜੂਦ ਹਨ।
