ਰੋਨਾਲਡੋ-ਮੇਸੀ ਨੂੰ ਪਿੱਛੇ ਛੱਡ ਫੁੱਟਬਾਲ ਦੀ ਦੁਨੀਆ 'ਚ ਆਇਆ ਨਵਾਂ ਸਿੰਕਦਰ

12/04/2018 11:48:23 AM

ਨਵੀਂ ਦਿੱਲੀ— ਫੁੱਟਬਾਲ ਦੇ ਸ਼ਾਨਦਾਰ ਖਿਡਾਰੀ ਲਿਓਨਿਲ ਮੇਸੀ ਅਤੇ ਕ੍ਰਿਸਟੀਆਨੇ ਰੋਨਾਲਡੋ ਨੂੰ ਪਿੱਛੇ ਛੱਡ ਇਕ ਨਵੇਂ ਖਿਡਾਰੀ ਨੇ ਆਪਣੇ ਹੁਨਰ ਦੇ ਦਮ 'ਤੇ ਦੁਨੀਆ ਦਾ ਟਾਪ ਫੁੱਟਬਾਲਰ ਹੋਣ ਦਾ ਰੁਤਬਾ ਹਾਸਲ ਕਰ ਲਿਆ ਹੈ। ਇਹ ਖਿਡਾਰੀ ਹੈ ਕ੍ਰੋਏਸ਼ੀਆ ਦੇ ਲੁਕਾ  ਮੋਡ੍ਰਿਕ । 33 ਸਾਲ ਦੇ ਮੋਡ੍ਰਿਚ ਦੀ ਕਪਤਾਨੀ 'ਚ ਇਸ ਸਾਲ ਕ੍ਰੋਏਸ਼ੀਆ ਦੀ ਟੀਮ ਨੇ ਫੀਫਾ ਵਰਲਡ ਕੱਪ ਦੇ ਫਾਈਨਲ 'ਚ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਇੰਨੀ ਹੀ ਨਹੀਂ ਚੈਂਪੀਅਨਜ਼ ਲੀਗ 'ਚ ਆਪਣੀ ਟੀਮ ਰੀਅਲ ਮੈਡ੍ਰਿਡ ਨੂੰ ਖਿਤਾਬ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। 
PunjabKesari
ਸੋਮਵਾਰ ਨੂੰ ਦੇਰ ਰਾਤ ਨੂੰ ਫਰਾਂਸ 'ਚ ਹੋਏ ਇਕ ਸਮਾਰੋਹ 'ਚ ਮੋਡ੍ਰਿਕ ਨੂੰ ਉਸ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਜਿਸ 'ਤੇ ਬੀਤੇ 10 ਸਾਲਾਂ ਤੋਂ ਕਦੀ ਮੇਸੀ ਅਤੇ ਰੋਨਾਲਡੋ ਕਬਜਾ ਕਰਦੇ ਆਏ ਸਨ। ਖਿਤਾਬ ਮਿਲਣ ਤੋਂ ਬਾਅਦ ਮੋਡ੍ਰਿਕ ਦਾ ਕਹਿਣਾ ਸੀ,' 2018 ਦੇ ਸਾਲ ਮੇਰੇ ਲਈ ਸੁਪਨਿਆਂ ਵਾਲਾ ਸਾਲ ਹੈ। ਆਪਣੇ ਪੂਰੇ ਕਰੀਅਰ 'ਚ ਮੈਂ ਇਹ ਮਹਿਸੂਸ ਕੀਤਾ ਤਾਂ ਸਖਤ ਮੁਕਾਬਲੇ, ਲਗਾਤਾਰ ਕੋਸ਼ਿਸ਼ ਅਤੇ ਖੁਦ 'ਤੇ ਵਿਸ਼ਵਾਸ ਦੇ ਜਰੀਏ ਹੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।' 
PunjabKesari
ਮੋਡ੍ਰਿਕ ਤੋਂ ਬਾਅਦ ਦੂਜੇ ਨੰਬਰ 'ਤੇ ਕ੍ਰਿਸਟੀਆਨੋ ਰੋਨਾਲਡੋ ਰਹੇ, ਜੇਕਰ ਉਹ ਖਿਤਾਬ ਜਿੱਤ ਲੈਂਦੇ ਤਾਂ ਇਹ ਉਨ੍ਹਾਂ ਦਾ 6ਵਾਂ ਖਿਤਾਬ ਹੋਣਾ ਸੀ ਅਤੇ ਉਹ ਮੇਸੀ ਤੋਂ ਅੱਗੇ ਨਿਕਲ ਜਾਂਦੇ ਜਿਨ੍ਹਾਂ ਨੇ ਰੋਨਾਲਡੋ ਦੀ ਹੀ ਤਰ੍ਹਾਂ ਪੰਜ ਵਾਰ ਇਹ ਖਿਤਾਬ ਹਾਸਲ ਕੀਤਾ ਹੈ। ਚੈਂਪੀਅਨਜ਼ ਲੀਗ ਦੀ ਜਿੱਤ 'ਚ ਰੋਨਾਲਡੋ ਦਾ ਵੀ ਵੱਡਾ ਰੋਲ ਰਿਹਾ ਸੀ ਪਰ ਉਨ੍ਹਾਂ ਦੀ ਕਪਤਾਨੀ 'ਚ ਵਰਲਡ ਕੱਪ 'ਚ ਪੁਰਤਗਾਲ ਦੀ ਟੀਮ ਦੀ ਨਾਕਾਮੀ ਨੇ ਉਨ੍ਹਾਂ ਨੂੰ ਇਸ ਖਿਤਾਬ ਤੋਂ ਵਾਂਝਾ ਕਰ ਦਿੱਤਾ। ਇਸ ਤੋਂ ਇਲਾਵਾ ਵਰਲਡ ਕੱਪ ਜਿੱਤਣ ਵਾਲੀ ਫਰਾਂਸ ਦੀ ਅੱਧੀ ਟੀਮ ਵੀ ਇਸ ਖਿਤਾਬ ਲਈ ਨਾਮੀਨੇਟ ਹੋਈ ਸੀ।


suman saroa

Content Editor

Related News