ਕੁਝ ਮੈਚਾਂ ਬਾਅਦ ਵਾਪਸੀ ਕਰ ਕੇ ਚੰਗਾ ਲੱਗ ਰਿਹਾ ਹੈ : ਹਰਭਜਨ ਸਿੰਘ

04/24/2019 1:30:33 PM

ਚੇਨਈ : ਬੀਮਾਰੀ ਕਾਰਨ ਕੁਝ ਮੈਚਾਂ ਵਿਚ ਬਾਹਰ ਰਹਿਣ ਤੋਂ ਬਾਅਦ ਵਾਪਸੀ ਕਰ ਕੇ ਚੇਨਈ ਸੁਪਰ ਕਿੰਗਜ਼ ਦੇ ਸਪਿਨਰ ਹਰਬਜਨ ਸਿੰਘ ਨੇ ਖੁਸ਼ੀ ਜਤਾਈ ਹੈ। ਹਰਭਜਨ ਨੇ ਡੇਵਿਡ ਵਾਰਨਰ ਅਤੇ ਜਾਨੀ ਬੇਅਰਸਟੋ ਦੀਆਂ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਚੇਨਈ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ। ਹਰਭਜਨ ਨੇ ਮੈਚ ਤੋਂ ਬਾਅਦ ਕਿਹਾ, ''ਖੇਡਣਾ ਹਮੇਸ਼ਾ ਚੰਗਾ ਲਗਦਾ ਹੈ ਪਰ ਬੀਮਾਰ ਹੋਣ ਕਾਰਨ ਮੈਂ ਕੁਝ ਮੈਚ ਨਹੀਂ ਖੇਡ ਸਕਿਆ। ਮੇਰਾ ਪੂਰਾ ਪਰਿਵਾਰ ਹੀ ਬੀਮਾਰ ਹੋ ਗਿਆ ਸੀ। ਹੁਣ ਪਰਤ ਕੇ ਚੰਗਾ ਲੱਗ ਰਿਹਾ ਹੈ।''

PunjabKesari

ਸ਼ੇਨ ਵਾਟਸਨ ਨੇ 96 ਦੌੜਾਂ ਦੀ ਪਾਰੀ ਖੇਡ ਕੇ ਪਿਛਲੇ ਆਈ. ਪੀ. ਐੱਲ. ਫਾਈਨਲ ਦੀ ਯਾਦ ਤਾਜ਼ਾ ਕਰਾ ਦਿੱਤੀ। ਹਰਭਜਨ ਨੇ ਕਿਹਾ, ''ਅਸੀਂ 19ਵੇਂ ਓਵਰ ਵਿਚ ਹੀ ਜਿੱਤ ਜਾਂਦੇ ਪਰ ਆਖਰੀ ਓਵਰ ਤੱਕ ਜਾਣ ਦੀ ਆਦਤ ਹੋ ਗਈ ਹੈ। ਅਸੀਂ ਜਿੱਤ ਗਏ ਹਾਂ ਤਾਂ ਇਸ ਨਾਲ ਫਰਕ ਨਹੀਂ ਪੈਂਦਾ। ਵਾਟਸਨ ਨੇ ਪਿਛਲਾ ਫਾਈਨਲ ਇਕੱਲੇ ਦਮ 'ਤੇ ਜਿਤਾਇਆ ਸੀ ਇਸ ਪਾਰੀ ਨਾਲ ਉਸ ਦਾ ਆਤਮਵਿਸ਼ਵਾਸ ਵਧਿਆ ਹੋਵੇਗਾ।'' ਉਸ ਨੇ ਕਿਹਾ ਕਿ ਵਿਰੋਧੀ ਟੀਮਾਂ ਲਈ ਚੇਨਈ ਨੂੰ ਚੇਪਾਕ ਵਿਚ ਹਰਾਉਣਾ ਆਸਾਨ ਨਹੀਂ ਹੋਵੇਗਾ।


Related News