ਲੌਂਗ ਜੰਪਰ ਸ਼ੈਲੀ ਸਿੰਘ ਨੇ ਜਾਪਾਨ ’ਚ ਜਿੱਤਿਆ ਕਾਂਸੀ ਤਮਗਾ

05/22/2023 1:36:26 PM

ਯੋਕੋਹਾਮਾ (ਜਾਪਾਨ)– ਭਾਰਤ ਦੀ ਪ੍ਰਤਿਭਾਸ਼ਾਲੀ ਨੌਜਵਾਨ ਸ਼ੈਲੀ ਸਿੰਘ ਐਤਵਾਰ ਨੂੰ ਇੱਥੇ ਸੇਕੋ ਗੋਲਡਨ ਗ੍ਰਾਂ. ਪ੍ਰੀ. ਵਿਚ ਮਹਿਲਾਵਾਂ ਦੀ ਲੌਂਗ ਜੰਪ ਪ੍ਰਤੀਯੋਗਿਤਾ ਵਿਚ 6.65 ਮੀਟਰ ਦੀ ਕੋਸ਼ਿਸ਼ ਨਾਲ ਤੀਜੇ ਸਥਾਨ ’ਤੇ ਰਹੀ। 19 ਸਾਲਾ ਸ਼ੈਲੀ ਨੇ ਵਿਸ਼ਵ ਐਥਲੈਟਿਕਸ ਕਾਂਟੀਨੈਂਟਲ ਟੂਰ ਗੋਲਡ ਪੱਧਰ ’ਤੇ ਇਸ ਪ੍ਰਤੀਯੋਗਿਤਾ ਦੀ ਸ਼ੁਰੂਆਤੀ ਕੋਸ਼ਿਸ਼ ਵਿਚ ਹੀ 6.65 ਮੀਟਰ ਦੀ ਦੂਰੀ ਹਾਸਲ ਕਰ ਲਈ, ਜਿਹੜੀ ਉਸਦੀ ਸਰਵਸ੍ਰੇਸ਼ਠ ਕੋਸ਼ਿਸ਼ ਸਾਬਤ ਹੋਈ। 

ਇਹ ਵੀ ਪੜ੍ਹੋ : "ਸੁਪਰ ਪ੍ਰਾਉਡ": ਕੋਹਲੀ ਦੀ ਭੈਣ ਨੇ 7ਵੇਂ IPL ਸੈਂਕੜੇ 'ਤੇ ਦਿੱਤੀ ਪ੍ਰਤੀਕਿਰਿਆ, ਅਨੁਸ਼ਕਾ ਨੇ ਵਜਾਈਆਂ ਤਾੜੀਆਂ

ਇਹ ਹਾਲਾਂਕਿ ਉਸਦੇ ਵਿਅਕਤੀਗਤ ਸਮੇਂ ਤੋਂ 11 ਸੈਂਟੀਮੀਟਰ ਘੱਟ ਹੈ। ਉਹ ਤੀਜੇ ਦੌਰ ਤਕ ਚੋਟੀ ’ਤੇ ਚੱਲ ਰਹੀ ਸੀ । ਜਰਮਨੀ ਦੀ ਮੈਰੀਸ ਲੁਜੋਲੋ ਨੇ 6.79 ਮੀਟਰ ਦੀ ਛਲਾਂਗ ਲਗਾ ਕੇ ਸੋਨ ਤਮਗਾ ਜਿੱਤਿਆ। ਆਸਟਰੇਲੀਆ ਦੀ ਬਰੂਕ ਬੁਸ਼ਕੁਏਲ 6.77 ਮੀਟਰ ਦੀ ਕੋਸ਼ਿਸ਼ ਨਾਲ ਦੂਜੇ ਸਥਾਨ ’ਤੇ ਰਹੀ। ਇਹ ਸੀਨੀਅਰ ਪੱਧਰ ’ਤੇ ਸ਼ੈਲੀ ਦੇ ਲਈ ਪਹਿਲਾ ਵੱਡਾ ਕੌਮਾਂਤਰੀ ਆਊਟਡੋਰ ਮੁਕਾਬਲਾ ਹੈ।

ਇਹ ਵੀ ਪੜ੍ਹੋ : IPL 2023 : ਸ਼ੁਭਮਨ ਗਿੱਲ ਦਾ ਸ਼ਾਨਦਾਰ ਸੈਂਕੜਾ, ਗੁਜਰਾਤ ਜਿੱਤੀ, ਮੁੰਬਈ Play-offs ’ਚ ਪਹੁੰਚੀ

ਮੈਡਲ ਜਿੱਤਣ ਤੋਂ ਬਾਅਦ ਸ਼ੈਲੀ ਨੇ ਟਵੀਟ ਕੀਤਾ, "ਮੈਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਮੈਂ ਆਪਣਾ ਪਹਿਲਾ ਮੇਜਰ ਗ੍ਰਾਂ ਪ੍ਰੀ ਮੈਡਲ (ਸੀਨੀਅਰ) ਜਿੱਤਿਆ ਹੈ ਅਤੇ ਇਹ ਜਾਪਾਨ ਵਿੱਚ ਕਾਂਸੀ ਦਾ ਤਮਗਾਹੈ। ਮੇਰੇ ਕੋਚ, ਸਾਰੇ ਸ਼ੁਭਚਿੰਤਕਾਂ, ਮੇਰੇ ਸਪਾਂਸਰ, TOPS, AFI, ਸਾਈ ਬੰਗਲੌਰ NCOE, OGQ ਅਤੇ ਅੰਜੂ ਬੌਬੀ ਸਪੋਰਟਸ ਫਾਊਂਡੇਸ਼ਨ ਨੂੰ ਧੰਨਵਾਦ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News